← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ 18 ਜੁਲਾਈ 2019 - ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਬਾਬਾ ਬੁੱਢਾ ਸਾਹਿਬ ਨਜ਼ਦੀਕ ਪਿੰਡ ਮੰਨਣ ਵਿਖੇ ਨਵੇਂ ਲੱਗ ਰਹੇ ਟੋਲ ਪਲਾਜ਼ਾ ਦੇ ਵਿਰੋਧ ਵਿਚ ਜ਼ਿਲ•ੇ ਭਰ ਵਿਚ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। । ਟੋਲ ਪਲਾਜ਼ਾ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਵੀ ਮਿਤੀ 22 ਜੁਲਾਈ ਨੂੰ ਜ਼ਿਲ•ੇ ਦੇ ਸਾਰੇ ਐੱਸ.ਡੀ.ਐੱਮ. ਦਫ਼ਤਰਾਂ ਵਿਖੇ ਧਰਨਾ ਦੇਣ ਦਾ ਐਲਾਨ ਅੱਜ ਕਰ ਦਿੱਤਾ ਹੈ। । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਬੰਦੀ ਦੇ ਜ਼ਿਲ•ਾ ਆਗੂ ਇਕਬਾਲ ਸਿੰਘ ਵੜਿੰਗ ਨੇ ਦੱਸਿਆ ਕਿ ਇਹ ਟੋਲ ਪਲਾਜ਼ਾ ਬਿਲਕੁਲ ਗਲਤ ਜਗ•ਾ ਉੱਪਰ ਲੱਗ ਰਿਹਾ ਹੈ।। ਇਸ ਟੋਲ ਪਲਾਜ਼ੇ ਦੇ ਲੱਗਣ ਨਾਲ ਜਿੱਥੇ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਤੇ ਪੈਸੇ ਦਾ ਵਾਧੂ ਬੋਝ ਪਵੇਗਾ।। ਉਸ ਦੇ ਨਾਲ ਨਾਲ ਗੁਰੂ ਘਰ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਨਿੱਤ ਦਿਨ ਟੋਲ ਪਲਾਜ਼ਾ ਵਿਖੇ ਲੱਗਣ ਵਾਲੇ ਜਾਮ ਕਾਰਨ ਖੱਜਲ ਖੁਆਰ ਵੀ ਹੋਣਾ ਪਵੇਗਾ।।
Total Responses : 188