ਪਟਿਆਲਾ, 18 ਜੁਲਾਈ 2019 - ਪਟਿਆਲਾ ਪੁਲਿਸ ਨੇ ਇੱਕ ਭਗੌੜੇ ਤਸਕਰ ਨਵਜੋਤ ਸਿੰਘ ਉਰਫ ਨੰਨੂੰ ਨੂੰ ਗ੍ਰਿਫਤਾਰ ਕਰਕੇ 100 ਗ੍ਰਾਮ ਹੈਰੋਇਨ, ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ, ਸਾਢੇ ਤਿੰਨ ਲੱਖ ਦੇ ਕਰੀਬ ਕੈਸ਼ ਅਤੇ 10 ਤੋਲੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਇਸ ਤੋਂ ਬਿਨਾਂ ਉਕਤ ਤਸਕਰ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ 'ਚੋਂ 66 ਲੱਖ 75 ਹਜ਼ਾਰ ਦੀ ਨਗਦੀ ਵੀ ਫਰੀਜ਼ ਕੀਤੀ।
ਪਟਿਆਲਾ ਐਸਐਸਪੀ ਮਨਦੀਪ ਸਿੱਧੂ ਨੇ ਦੱਸਿਆ ਕਿ ਫੜੇ ਗਏ ਤਸਕਰ ਦੀ 1 ਕਰੋੜ ਤੋਂ ਵੀ ਵੱਧ ਚੱਲ ਤੇ ਅਚੱਲ ਜਾਇਦਾਦ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਤਸਕਰ ਨੂੰ ਬੀਤੀ 16 ਜੁਲਾਈ ਨੂੰ ਨਾਕਾਬੰਦੀ ਦੌਰਾਨ ਮੋਟਰਸਾਈਕਲ 'ਤੇ ਕਾਬੂ ਕੀਤਾ ਗਿਆ ਸੀ ਜਿਸਦੀ ਤਲਾਸ਼ੀ ਲਏ ਤੋਂ ਨਸ਼ੀਲੀਆਂ ਗੋਲੀਆਂ ਆਦਿ ਬਰਾਮਦ ਹੋਇਆ।
ਉਨ੍ਹਾਂ ਦੱਸਿਆ ਕਿ ਫੜਿਆ ਗਿਆ ਨਸ਼ਾ ਤਸਕਰ 2012 ਤੋਂ ਕ੍ਰਾਈਮ ਕਰਦਾ ਆ ਰਿਹਾ ਹੈ ਤੇ ਜਿਸਦੇ ਖਿਲਾਫ ਭੁੱਕੀ , ਹੈਰੋਇਨ, ਚੂਰਾ ਪੋਸਤ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਜ਼ਿਲ੍ਹਾ ਸੰਗਰੂਰ ਦੇ ਸਰਕਰ ਦੇ ਧੂਰੀ 'ਚ ਮੁਕੱਦਮੇ ਦਰਜ ਹਨ ਤੇ ਕਈ ਵਾਰ ਗ੍ਰਿਫਤਾਰ ਹੋ ਕੇ ਜੇਲ੍ਹ ਵੀ ਜਾ ਚੁੱਕਾ ਹੈ।
ਐਸਐਸਪੀ ਸਿੱਧੂ ਨੇ ਦੱਸਿਆ ਕਿ ਤਸਕਰ ਦਿੱਲੀ ਤੋਂ ਹੈਰੋਇਨ ਲਿਆ ਕੇ ਆਪਣੇ ਗ੍ਰਾਹਕਾਂ ਨੂੰ ਵੇਚਦਾ ਸੀ ਤੇ ਪਟਿਆਲਾ, ਨਾਭਾ, ਸਮਾਣਾ ਤੇ ਧੂਰੀ ਦੇ ਏਰੀਏ 'ਚ ਇਸਦੇ ਗਾਹਕ ਹਨ ਜਿੰਨ੍ਹਾਂ ਤੋਂ ਇਸਨੇ ਹੁਣ ਤੱਕ ਲੱਖਾਂ ਰੁਪਏ ਕਾਮਏ ਹਨ। ਉਨ੍ਹਾਂ ਕਿਹਾ ਕਿ ਮੁਜਰਮ ਨੰਨੂ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਦੇ ੧੩ ਬੈਂਕ ਖਾਤਿਆਂ ਨੂੰ ੨੪ ਘੰਟੇ 'ਚ ਹੀ ਫਰੀਜ਼ ਕਰਾ ਦਿੱਤਾ ਗਿਆ।