ਅੰਮ੍ਰਿਤਸਰ, 18 ਜੁਲਾਈ 2019 ( ਮਨਪ੍ਰੀਤ ਸਿੰਘ ਜੱਸੀ )-ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਪ੍ਰੈਸ ਕਲੱਬ ਅੰਮ੍ਰਿਤਸਰ ਦੀਆਂ ਚੋਣਾਂ ਸਬੰਧੀ ਸਪੱਸ਼ਟ ਕਰਦੇ ਦੱਸਿਆ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਬਣਾਏ ਜਾਂਦੇ ਐਕਰੀਡੇਸ਼ਨ ਕਾਰਡ ਅਤੇ ਪ੍ਰੈਸ ਸ਼ਨਾਖਤੀ ਕਾਰਡਾਂ (ਪੀਲਾ ਕਾਰਡ) ਦਾ ਕੰਮ ਪੂਰਾ ਹੋਣ ਮਗਰੋਂ ਤਰੁੰਤ ਕਰਵਾ ਦਿੱਤੀਆਂ ਜਾਣਗੀਆਂ। ਵਿਕਾਸ ਕੰਮਾਂ ਦੀ ਚੱਲ ਰਹੀ ਮੀਟਿੰਗ ਦੌਰਾਨ ਜਿਲ•ਾ ਲੋਕ ਸੰਪਰਕ ਅਧਿਕਾਰੀ ਕੋਲੋਂ ਪ੍ਰੈਸ ਕਲੱਬ ਬਾਰੇ ਪੁੱਛੇ ਜਾਣ ਉਤੇ ਉਨਾਂ ਹਦਾਇਤ ਕੀਤੀ ਕਿ ਜਿਸ ਦਿਨ ਸਾਰੇ ਕਾਰਡ ਵਿਭਾਗ ਤੋਂ ਪ੍ਰਾਪਤ ਹੋ ਜਾਣ, ਉਸ ਦਿਨ ਤੋਂ ਚੋਣ ਅਮਲ ਸ਼ੁਰੂ ਕਰ ਦਿੱਤਾ ਜਾਵੇ।
ਉਨਾਂ ਕਿਹਾ ਕਿ ਕਲੱਬ ਦੀ ਪਹਿਲੀ ਚੋਣ ਅਸੀਂ ਪੱਤਰਕਾਰਾਂ ਨਾਲ ਤਾਲਮੇਲ ਕਰਕੇ ਪੂਰੀ ਕਰਾਂਗੇ ਅਤੇ ਉਸ ਮਗਰੋਂ ਸਾਰੀਆਂ ਚੋਣਾਂ ਪੱਤਰਕਾਰਾਂ ਆਪ ਹੀ ਕਰਵਾਉਣਗੇ, ਪ੍ਰਸ਼ਾਸਨ ਦੀ ਇਸ ਕੰਮ ਵਿਚ ਕੋਈ ਦਖਲ ਅੰਦਾਜੀ ਨਹੀਂ ਹੋਵੇਗੀ। ਜਿਲ•ਾ ਲੋਕ ਸੰਪਰਕ ਅਧਿਕਾਰੀ ਸ. ਸ਼ੇਰਜੰਗ ਸਿੰਘ ਹੁੰਦਲ ਨੇ ਕਾਰਡਾਂ ਬਾਰੇ ਪੁੱਛੇ ਜਾਣ ਉਤੇ ਦੱਸਿਆ ਕਿ ਹੁਣ ਤੱਕ 33 ਐਕਰੀਡੇਸ਼ਨ ਅਤੇ 194 ਪੀਲੇ ਕਾਰਡ ਬਣ ਕੇ ਆ ਚੁੱਕੇ ਹਨ, ਜੋ ਕਿ ਪੱਤਰਕਾਰਾਂ ਨੂੰ ਵੰਡੇ ਜਾ ਰਹੇ ਹਨ। ਇਸ ਤੋਂ ਇਲਾਵਾ ਅੰਦਾਜਨ 95 ਕਾਰਡ ਦੇਰੀ ਨਾਲ ਫਾਰਮ ਪ੍ਰਾਪਤ ਹੋਣ ਕਾਰਨ ਮੁੱਖ ਦਫਤਰ ਕੋਲ ਪੈਂਡਿੰਗ ਪਏ ਹਨ, ਜੋ ਕਿ ਅਗਲੇ 10-12 ਦਿਨਾਂ ਵਿਚ ਪ੍ਰਾਪਤ ਹੋ ਜਾਣ ਦੀ ਆਸ ਹੈ।