ਫਾਜ਼ਿਲਕਾ 18 ਜੁਲਾਈ 2019: ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਮੁਹੰਮਦ ਤਇਅਬ ਜੀ ਅਤੇ IED ਕੰਪੋਨੇੰਟ ਪੰਜਾਬ ਦੇ ਡਿਪਟੀ ਮੈਨੇਜਰ ਮੈਡਮ ਸਲੋਨੀ ਕੌਰ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ (ਕੰਨਿਆਂ) ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਖੇ ਸਥਿਤ ਜ਼ਿਲ੍ਹਾ ਸਪੈਸ਼ਲ ਰਿਸੋਰਸ ਸੈਂਟਰ (DSRC) ਵਿੱਚ ਆਈ.ਈ.ਡੀ ਕੰਪੋਨੇੰਟ ਦੇ ਵੋਕੇਸ਼ਨਲ ਪ੍ਰੋਜੈਕਟ ਅਧੀਨ ਦਿਵਿਆਂਗ ਬੱਚਿਆਂ ਨੂੰ ਸਵੈ ਨਿਰਭਰ ਬਣਾਉਣ ਅਤੇ ਸੁਖਾਲੀ ਜਿੰਦਗੀ ਜਿਉਣ ਦੇ ਮੌਕੇ ਦੇਣ ਉਦੇਸ਼ ਨਾਲ *ਪੈਨ ਮੇਕਿੰਗ ਵੋਕੇਸ਼ਨਲ ਪ੍ਰੋਜੈਕਟ* ਅਤੇ *ਰੰਗ ਬਿਰੰਗੀਆਂ ਰਾਖੀਆਂ/ਧਾਗੇ ਬਣਾਉਣ* ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਵਿਚ ਦਿਵਿਆਂਗ ਬੱਚਿਆਂ ਲਈ ਕੰਮ ਕਰ ਰਹੇ ਅਧਿਆਪਕ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਸਪੈਸ਼ਲ ਰਿਸੋਰਸ ਸੈਂਟਰ ਵਿਖੇ ਪ੍ਰਿੰਸੀਪਲ ਸੰਦੀਪ ਧੂੜੀਆ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਰਾਖੀ ਮੇਕਿੰਗ ਅਤੇ ਪੈਨ ਮੇਕਿੰਗ ਵੋਕੇਸ਼ਨਲ ਪ੍ਰੋਜੈਕਟ ਵਿੱਚ ਟ੍ਰੇਨਿੰਗ ਪ੍ਰਾਪਤ ਕਰ ਰਹੇ ਦਿਵਿਆਂਗ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਤੇ ਉਹਨਾਂ ਦੇ ਕੰਮ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਧੂੜੀਆ ਨੇ ਜ਼ਿਲ੍ਹਾ ਵਿਸ਼ੇਸ਼ ਰਿਸੋਰਸ ਸੈਂਟਰ ਦੇ ਸਮੂਹ ਸਟਾਫ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਸੇ ਤਰ੍ਹਾਂ ਤਨਦੇਹੀ ਨਾਲ ਇਹਨਾਂ ਬੱਚਿਆਂ ਲਈ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਵੀ ਕੀਤਾ। ਸੁਮਨ ਬਾਲਾ ਤੇ ਰਾਜ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ IERTs/IEVs ਦੇ ਸਹਿਯੋਗ ਸਦਕਾ ਨਵੇਂ ਵੋਕੇਸ਼ਨਲ ਪ੍ਰੋਜੈਕਟ ਵਿੱਚ ਹਿੱਸਾ ਲਿਆ ਤੇ ਰੰਗ ਬਿਰੰਗੀਆਂ ਰਾਖੀਆਂ ਅਤੇ ਪੈਨ ਬਣਾਉਣ ਦੀ ਸ਼ੁਰੂਆਤ ਕੀਤੀ
ਇਸ ਮੌਕੇ ਸੈਂਟਰ ਵਿਖੇ ਡਿਊਟੀ ਨਿਭਾਅ ਰਹੇ ਆਈ.ਈ ਆਰ.ਟੀਜ਼ ਸੁਮਨ ਬਾਲਾ, ਰਾਜ ਕੁਮਾਰ, ਗੁਰਮੀਤ ਸਿੰਘ,ਆਈ.ਈ ਵਲੰਟੀਅਰ ਸ਼ਵੇਤਾ,ਮੀਨੁ,ਰਜਨੀ ਤੇ ਮੀਨਾਕਸ਼ੀ ਹਾਜ਼ਰ ਸਨ।