← ਪਿਛੇ ਪਰਤੋ
-300 ਕਰੋੜ ਰੁਪਏ ਸਾਲਾਨਾ ਆਮਦਨ ਦੀ ਆਸ -ਪਠਾਨਕੋਟ ਕਲੱਸਟਰ 62.18 ਕਰੋੜ ਰੁਪਏ ‘ਚ ਨਿਲਾਮ
ਚੰਡੀਗੜ੍ਹ, 18 ਜੁਲਾਈ - ਪੰਜਾਬ ਸਰਕਾਰ ਨੂੰ ਸਿਰਫ ਇੱਕ ਕਲੱਸਟਰ ਤੋਂ 62.18 ਕਰੋੜ ਰੁਪਏ ਦੀ ਆਮਦਨ ਹੋਈ ਹੈ। ਅੱਜ ਪਠਾਨਕੋਟ ਕਲੱਸਟਰ ਦੀ ਹੋਈ ਈ-ਨਿਲਾਮੀ ਵਿਚ 60 ਕਰੋੜ ਰੁਪਏ ਦੀ ਰਾਖਵੀਂ ਕੀਮਤ ਵਾਲਾ ਪਠਾਨਕੋਟ ਕਲੱਸਟਰ 62.18 ਕਰੋੜ ਰੁਪਏ ਵਿਚ ਨਿਲਾਮ ਹੋਇਆ। ਸਫਲ ਨਿਲਾਮੀ ਸੈਨਿਕ ਫੂਡ ਪ੍ਰਾਈਵੇਟ ਲਿਮਟਿਡ ਦੇ ਨਾਂ ਰਹੀ। ਇਕ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ 5 ਜੁਲਾਈ ਨੂੰ ਲੁਧਿਆਣਾ-ਜਲੰਧਰ ਕਲੱਸਟਰ ਕਰੀਬ 60 ਕਰੋੜ ਰੁਪਏ ਵਿਚ ਅਤੇ ਫਿਰੋਜ਼ਪੁਰ-ਫਾਜ਼ਿਲਕਾ ਕਲੱਸਟਰ 40.30 ਕਰੋੜ ਰੁਪਏ ਵਿਚ ਨਿਲਾਮ ਹੋਏ ਸਨ। ਪੰਜਾਬ ਦੇ ਕੁੱਲ 7 ਕਲੱਸਟਰਾਂ ਵਿਚੋਂ ਸਿਰਫ 3 ਕਲੱਸਟਰਾਂ ਤੋਂ ਹੀ ਪੰਜਾਬ ਸਰਕਾਰ ਨੂੰ 162.48 ਕਰੋੜ ਰੁਪਏ ਦੀ ਕਮਾਈ ਹੋ ਚੁੱਕੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਸਾਰੇ ਕਲੱਸਟਰਾਂ ਦੀ ਨਿਲਾਮੀ ਨਾਲ ਸਾਲਾਨਾ 300 ਕਰੋੜ ਰੁਪਏ ਤੋਂ ਉੱਪਰ ਦੀ ਆਮਦਨ ਹੋਵੇਗੀ।
Total Responses : 930