ਚੰਡੀਗੜ੍ਹ, 18 ਜੁਲਾਈ 2019 - ਪੰਜਾਬ ਸਰਕਾਰ ਵੱਲੋਂ ਅੱਜ ਹੁਕਮ ਜਾਰੀ ਕਰਕੇ 8 ਐੱਸ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ। ਜਿਸ ਦੇ ਅਨੁਸਾਰ ਵਿਵੇਕ ਸ਼ੀਲ ਸੋਨੀ (ਆਈਪੀਐੱਸ) ਦੀ ਪੋਸਟਿੰਗ ਫਿਰੋਜ਼ਪੁਰ ਕੀਤੀ ਗਈ ਹੈ। ਇਸੇ ਹੀ ਤਰ੍ਹਾਂ ਕੁਲਦੀਪ ਸਿੰਘ (ਆਈਪੀਐੱਸ) ਦੀ ਬਦਲੀ ਐੱਸ.ਏ.ਐੱਸ ਨਗਰ (ਮੋਹਾਲੀ) ਕਰ ਦਿੱਤੀ ਗਈ ਹੈ। ਜਦੋਂ ਕਿ ਦੀਪਕ ਹਿਲੋਰੀ (ਆਈਪੀਐੱਸ) ਪਠਾਨਕੋਟ ਵਿਖੇ ਐੱਸਐੱਸਪੀ ਦਾ ਅਹੁਦਾ ਸੰਭਾਲਣਗੇ।
ਇਸ ਤੋਂ ਬਿਨਾਂ ਪੰਜਾਬ ਸਰਕਾਰ ਵੱਲੋਂ ਗੌਰਵ ਗਰਗ (ਆਈਪੀਐੱਸ) ਦੀ ਤੈਨਾਤੀ ਹੁਸ਼ਿਆਰਪੁਰ ਕਰ ਦਿੱਤੀ ਗਈ ਹੈ। ਜਦੋਂ ਕਿ ਧਰੁਵ ਧਹੀਆ (ਆਈਪੀਐੱਸ) ਦੀ ਬਦਲੀ ਤਰਨਤਾਰਨ ਵਿਖੇ ਕਰ ਦਿੱਤੀ ਗਈ ਹੈ। ਇਸ ਤੋਂ ਬਿਨਾਂ ਸੰਦੀਪ ਗੋਇਲ (ਪੀਪੀਐੱਸ. ਡੀ.ਆਰ) ਦੀ ਬਦਲੀ ਲੁਧਿਆਣਾ 'ਚ ਕਰ ਦਿੱਤੀ ਗਈ ਹੈ।
ਭੁਪਿੰਦਰ ਸਿੰਘ (ਪੀਪੀਐੱਸ ਟੀਪੀ/64) ਦੀ ਟ੍ਰਾਂਸਫਰ ਫਾਜ਼ਿਲਕਾ ਵਿਖੇ ਕਰ ਦਿੱਤੀ ਗਈ ਹੈ। ਇਸ ਤੋਂ ਬਿਨਾਂ ਨਰਿੰਦਰ ਭਾਰਗਵ (ਪੀਪੀਐੱਸ ਟੀਪੀ/27) ਦੀ ਡਿਊਟੀ ਜਿਲ੍ਹਾ ਮਾਨਸਾ ਵਿਖੇ ਲਗਾ ਦਿੱਤੀ ਗਈ ਹੈ।
ਪੜ੍ਹੋ ਪੰਜਾਬ ਦੇ ਨਵੇਂ 8 ਐੱਸ.ਐੱਸ.ਪੀਜ਼ ਕੌਣ ਹਨ......
1. ਵਿਵੇਕ ਸ਼ੀਲ ਸੋਨੀ - ਫਿਰੋਜ਼ਪੁਰ
2. ਕੁਲਦੀਪ ਸਿੰਘ - ਐੱਸ.ਏ.ਐੱਸ ਨਗਰ (ਮੋਹਾਲੀ)
3. ਦੀਪਕ ਹਿਲੋਰੀ - ਪਠਾਨਕੋਟ
4. ਗੌਰਵ ਗਰਗ - ਹੁਸ਼ਿਆਰਪੁਰ
5. ਧਰੁਵ ਧਹੀਆ - ਤਰਨਤਾਰਨ
6. ਸੰਦੀਪ ਗੋਇਲ - ਲੁਧਿਆਣਾ
7. ਭੁਪਿੰਦਰ ਸਿੰਘ - ਫਾਜ਼ਿਲਕਾ
8. ਨਰਿੰਦਰ ਭਾਰਗਵ - ਮਾਨਸਾ