ਦੇਵਾ ਨੰਦ ਸ਼ਰਮਾ
ਫਰੀਦਕੋਟ 19 ਜੁਲਾਈ 2019 - ਪੰਜਾਬ ਸਰਕਾਰ ਵੱਲੋਂ ਜ਼ਿਲਾਂ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਫਰੀਦਕੋਟ ਵਿਖੇ ਚਲਾਏ ਜਾ ਰਹੇ ਸਰਕਾਰੀ ਕਾਲਜ, ਸੈਨਿਕ ਇੰਸਟੀਚਿਊਟ ਆਫ. ਆਈ.ਟੀ. ਐਡ ਮੈਨੇਜਮੈਂਟ, ਵਿੱਚ ਸਾਬਕਾ ਸੈਨਿਕਾਂ, ਅਰਧ ਸੈਨਿਕ ਬਲਾਂ /ਐਸ.ਸੀ./ਓ.ਬੀ.ਸੀ./ਜਰਨਲ ਕੈਟਾਗਰੀ ਵਰਗ ਦੇ ਬੱਚਿਆਂ ਲਈ ਇਨਫਰਮੇਸ਼ਨ ਟੈਕਨਾਲੋਜੀ ਦੇ ਦੋ ਕੋਰਸ ਬੀ.ਐਸ.ਸੀ.ਆਈ.ਟੀ. ਅਤੇ ਪੀ.ਜੀ.ਡੀ.ਸੀ.ਏ. ਜ਼ੋ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਤੋਂ ਮਾਨਤਾ ਪ੍ਰਾਪਤ ਹੈ ਤਿੰਨ ਮਹੀਨਿਆਂ(120 ਘੰਟਿਆਂ) ਦਾ ਬੇਸਿਕ ਕੰਪਿਊਟਰ ਕੋਰਸ ਕਰਵਾਇਆ ਜਾਂਦਾ ਹੈ ਜੋ ਕਿ ISO 9001:2015(Certificate no:161116019101) ਮਾਨਤਾ ਪ੍ਰਾਪਤ ਹੈ।
ਇਸ ਕੋਰਸ ਦੀ ਮੰਗ ਪੰਜਾਬ ਸਰਕਾਰ ਦੁਆਰਾ ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਵਿੱਚ ਵੀ ਕੀਤੀ ਜਾਂਦੀ ਹੈ। ਲੋੜਵੰਦ ਵਿਦਿਆਰਥੀ ਬਹੁਤ ਹੀ ਘੱਟ ਖਰਚੇ ਤੇ ਇਹ ਕੋਰਸ ਸੈਨਿਕ ਇੰਸਟੀਚਿਊਟ, ਫਰੀਦਕੋਟ ਵਿਖੇ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਇੰਸਟੀਚਿਊਟ ਦੇ ਪ੍ਰਿੰਸੀਪਲ ਕਮ ਜਿਲਾਂ ਰੱਖਿਆ ਸੇਵਾਵਾਂ ਭਲਾਈ ਅਫਸਰ, ਕਰਨਲ (ਰਿਟਾ.) ਅਮਰਬੀਰ ਸਿੰਘ ਚਾਹਲ ਜੀ ਨੇ ਦੱਸਿਆ ਕਿ ਬੀ.ਐਸ.ਸੀ.ਆਈ.ਟੀ. ਲਈ ਵਿਦਿਅਕ ਯੋਗਤਾ 12ਵੀ ਪਾਸ ਅਤੇ ਪੀ.ਜੀ.ਡੀ.ਸੀ.ਏ. ਲਈ ਗ੍ਰੈਜੂਏਸ਼ਨ (ਕਿਸੇ ਵਿਸ਼ੇ ਨਾਲ) ਪਾਸ ਹੋਣਾ ਚਾਹੀਦਾ ਹੈ ਅਤੇ ਬੇਸਿਕ ਕੰਪਿਊਟਰ ਕੋਰਸ ਲਈ ਘੱਟੋ-ਘੱਟ ਵਿਦਿਅਕ ਯੋਗਤਾ 10ਵੀਂ ਪਾਸ ਹੈ। ਉਹਨਾਂ ਵਲੋਂ ਦੱਸਿਆ ਗਿਆ ਕਿ ਇਸ ਕਾਲਜ ਵਿੱਚ ਸਮੇਂ ਦੀ ਲੋੜ ਅਨੁਸਾਰ ਸਿਖਿਆਰਥੀਆਂ ਦੀਆ ਕੰਪਿਊਟਰ ਕੋਰਸ ਦੀਆ ਲਿਖਤੀ ਅਤੇ ਪ੍ਰੈਕਟੀਕਲ ਕਲਾਸਾਂ ਲਗਾਈਆਂ ਜਾਂਦੀਆਂ ਹਨ, ਜਿਸ ਨਾਲ ਉਹਨਾਂ ਨੂੰ ਭਵਿੱਖ ਵਿੱਚ ਕਾਮਯਾਬ ਹੋਣ ਵਿੱਚ ਮੱਦਦ ਮਿਲੇਗੀ।