ਅੰਮ੍ਰਿਤਸਰ, 19 ਜੁਲਾਈ 2019 - ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਰੰਘਰੇਟੇ ਗੁਰੂ ਕੇ ਬੇਟੇ ਵੱਲਾ, ਨਿਊ ਸਬਜ਼ੀ ਮੰਡੀ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਜਥੇਦਾਰ ਧਰਮ ਸਿੰਘ ਦੀ ਨਿਸ਼ਾਨ ਸਾਹਿਬ ਤੋਂ ਡਿੱਗਣ ਕਾਰਨ ਮੌਤ ਹੋ ਗਈ। ਉਹ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਨਿਸ਼ਾਨ ਸਾਹਿਬ 'ਤੇ ਚੜ੍ਹੇ ਸਨ ਕਿ ਪੀੜ੍ਹੀ ਦੀ ਤਾਰ ਟੁੱਟਣ ਕਰਕੇ ਉਹ ਹੇਠਾਂ ਡਿੱਗ ਕੇ ਥੜ੍ਹੀ 'ਤੇ ਵੱਜੇ।
ਜਥੇਦਾਰ ਧਰਮ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਂਸੀ ਸਭਾ ਦੇ ਚੇਅਰਮੈਨ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਦੇ ਉਪ ਪ੍ਰਧਾਨ ਵੀ ਸਨ।