← ਪਿਛੇ ਪਰਤੋ
ਬਟਾਲਾ 19 ਜੁਲਾਈ 2019: ਬੀਤੇ ਦਿਨੀ ਰਲੀਜ਼ ਹੋਈ ਫਿਲਮ ਸੁਪਰ ੩੦ ਦੇ ਟ੍ਰੇਲਰ ਤੋ ਹੀ ਵਿਦਿਆਰਥੀ ਵਰਗ ਵਿਚ ਤਮੰਨਾ ਸੀ ਕਿ ਇਸ ਫਿਲਮ ਨੂੰ ਵੇਖਿਆ ਜਾਵੇ। ੧੨ ਜੁਲਾਈ ਨੂੰ ਫਿਲਮ ਰਲੀਜ਼ ਹੋਣ ਉਪਰੰਤ ਪਿੰ੍ਰੰਸੀਪਲ ਰਵਿੰਦਰਪਾਲ ਸਿੰਘ ਚਾਹਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ (ਗੁਰਦਾਸਪੁਰ) ਨੇ ਸਕੂਲ ਦੇ ਗਿਆਰਵੀ ਤੇ ਬਾਰਵੀ ਦੇ ਵਿਦਿਆਰਥੀਆਂ ਨੂੰ ਫਿਲਮ ਵਿਖਾਉਣ ਦਾ ਉਪਰਾਲਾ ਕੀਤਾ।ਵਿਦਿਆਰਥੀਆਂ ਨੇ ਇਸ ਫਿਲਮ ਬਾਰੇ ਆਪਣੇ ਵਿਚਾਰ ਵੀ ਦੱਸੇ ਤੇ ਕਿਹਾ ਇਹ ਫਿਲਮ ਵਿਦਿਆਰਥੀਆਂ ਵਾਸਤੇ ਇਕ ਸੂਨੇਹਾ ਹੈ ਕਿ ਸਿਰਫ ਅਮੀਰਾਂ ਵਾਸਤੇ ਹੀ ਸਿਖਿਆ ਨਹੀ ਹਰ ਕੋਈ ਮਿਹਨਤ ਕਰਕੇ ਕਾਮਯਾਬ ਹੋ ਸਕਦਾ ਹੈ। ਵਿਦਿਆਰਥੀ ਵਰਗ ਵਾਸਤੇ ਇਕ ਮੋਟੀਵੇਟਰ ਦਾ ਕੰਮ ਕਰੇਗੀ ਇਹ ਫਿਲਮ ।। ਇਸ ਵਾਸਤੇ ਹਰ ਇਕ ਵਿਦਿਆਥੀ ਨੂੰ ਇਹ ਫਿਲਮ ਵੇਖਣੀ ਚਾਹੀਦੀ ਹੈ। ਸਿਖਿਆ ਵਿਭਾਗ ਪੰਜਾਬ ਨੂੰ ਚਾਹੀਦਾ ਹੈ ਕਿ ਹਰ ਅਧਿਆਪਕ ਤੇ ਹਰ ਸਰਕਾਰੀ ਸਕੂਲ ਵਿਚ ਪੜਦੇ ਵਿਦਿਆਰਥੀ ਨੂੰ ਇਹ ਫਿਲਮ ਆਪਣੇ ਖਰਚੇ ਤੇ ਦਿਖਾਏ। ਅਧਿਆਪਕਾਂ ਦੇ ਵਿਚਾਰਾ ਵਿਚ ਇਹ ਇਹ ਫਿਲਮ ਮੋਟੀਵੇਟਰ ਦਾ ਕੰਮ ਕਰੇਗੀ।
Total Responses : 933