← ਪਿਛੇ ਪਰਤੋ
ਫਰੀਦਕੋਟ, 19 ਜੁਲਾਈ 2019 (ਦੇਵਾ ਨੰਦ ਸ਼ਰਮਾ) - ਕੋਟਕਪੂਰਾ ਗੋਲੀਕਾਂਡ 'ਚ ਨਾਮਜਦ IG ਪਰਮਰਾਜ ਉਮਰਾਨੰਗਲ, ਸਾਬਕਾ ਐੱਸਐੱਸਪੀ ਚਰਨਜੀਤ ਸ਼ਰਾਮ ਅਤੇ ਤੱਤਕਾਲੀਨ ਡੀਐੱਸਪੀ ਬਲਜੀਤ ਸਿੰਘ ਸਿੱਧੂ ਦੀ ਅੱਜ ਫਰੀਦਕੋਟ ਅਦਾਲਤ 'ਚ ਪੇਸ਼ੀ ਹੋਈ। ਤੁਹਾਨੂੰ ਦੱਸ ਦੇਈਏ ਕਿ ਚਰਨਜੀਤ ਸ਼ਰਮਾ ਬਿਮਾਰੀ ਦੇ ਕਾਰਨ ਪਿਛਲੀ ਤਾਰੀਕ ਨੂੰ ਅਦਾਲਤ 'ਚ ਪੇਸ਼ ਨਹੀਂ ਹੋਏ ਸਨ। ਆਈਜੀ ਉਮਰਾਨੰਗਲ ਵੱਲੋਂ ਅਦਾਲਤ 'ਚ ਅਰਜੀ ਦਾਇਰ ਕਰਕੇ ਸਿੱਟ ਤੋਂ ਕੇਸ ਡਾਇਰੀ ਦੀ ਮੰਗ ਕੀਤੀ ਜਿਸ ਨੂੰ ਲੈ ਕੇ ਅਦਾਲਤ 'ਚ ਅੱਜ ਜ਼ੋਰਦਾਰ ਬਹਿਸ ਹੋਈ। ਜਿਸ ਤੋਂ ਬਾਅਦ ਆਦਲਤ ਨੇ ਇਸ ਮਾਮਲੇ 'ਚ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਅਤੇ ਹੁਣ ਅਦਾਲਤ ਉਮਰਾਨੰਗਲ ਦੀ ਅਰਜੀ 'ਤੇ ਫੈਸਲਾ 24 ਜੁਲਾਈ ਨੂੰ ਸੁਣਾਏਗੀ।।
Total Responses : 942