← ਪਿਛੇ ਪਰਤੋ
ਫਾਜ਼ਿਲਕਾ, 19 ਜੁਲਾਈ 2019 (ਇੰਦਰਜੀਤ ਸਿੰਘ) - ਫਾਜ਼ਿਲਕਾ ਪੁਲਿਸ ਨੇ ਸਸਤਾ ਸੋਨਾ ਵੇਚਣ ਦੇ ਨਾਮ 'ਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਇੱਕ ਆਦਮੀ ਨੂੰ ਗਿਰਫਤਾਰ ਕਰਕੇ ਉਸ ਕੋਲੋਂ 7 ਤੋਲੇ 75 ਗਰਾਮ ਸੋਨਾ ਅਤੇ 38 ਤੋਲੇ ਚਾਂਦੀ ਬਰਾਮਦ ਕੀਤੀ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਫਾਜ਼ਿਲਕਾ ਪੁਲਿਸ ਦੇ ਐੱਸ ਪੀ ਜਗਦੀਸ਼ ਬਿਸ਼ਨੋਈ ਨੇ ਦੱਸਿਆ ਕਿ ਜਿਲ੍ਹਾਂ ਫਾਜ਼ਿਲਕਾ ਦੇ ਅਧੀਨ ਪੈਂਦੇ ਥਾਣਾ ਖੁਈ ਖੇੜਾ ਵਿੱਚ ਕ੍ਰਿਸ਼ਣ ਲਾਲ ਨੇ ਇੱਕ ਕੰਪਲੇਂਟ ਲਿਖਵਾਈ ਸੀ ਕਿ ਸਸਤਾ ਸੋਨਾ ਦੇਣ ਦੇ ਨਾਮ ਤੇ ਕੁੱਝ ਲੋਕਾਂ ਨੇ ਉਸ ਤੋਂ ਸਾਤਾਰਾ ਲੱਖ 70 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਜਿਸ ਉੱਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਠੱਗੀ ਕਰਨ ਵਾਲੇ ਗਰੋਹ ਦੇ ਇੱਕ ਮੈਂਬਰ ਨੂੰ 15 ਲੱਖ 8੦ ਹਜ਼ਾਰ ਰੁਪਏ ਨਕਦ ਅਤੇ 7 ਤੋਲੇ 75 ਗਰਾਮ ਸੋਨਾ ਅਤੇ 38 ਤੋਲੇ ਚਾਂਦੀ ਬਰਾਮਦ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਗਰੋਹ 'ਚ ਸ਼ਾਮਿਲ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਗਿਰਫ਼ਤਾਰ ਕਰ ਲਿਆ ਜਾਏਗਾ।
Total Responses : 257