← ਪਿਛੇ ਪਰਤੋ
ਚੰਡੀਗੜ੍ਹ, 19 ਜੁਲਾਈ 2019 - ਉੱਘੇ ਪੰਜਾਬੀ ਗਾਇਕ ਸ਼ੈਰੀ ਮਾਨ ਦੀ ਮਾਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਇਸ ਦੀ ਜਾਣਕਾਰੀ ਸ਼ੈਰੀ ਮਾਨ ਵੱਲੋਂ ਆਪਣੇ ਫੇਸਬੁੱਕ ਅਕਾਊਂਟ 'ਤੇ ਦਿੱਤੀ ਗਈ। ਇਸ ਸਬੰਧੀ ਸ਼ੈਰੀ ਮਾਨ ਨੇ ਆਪਣੀ ਮਾਂ ਨੂੰ ਆਖਰੀ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ ਕਿ ‘ਅਲਵਿਦਾ ਮਾਂ’ ਹੋਰ ਕੁੱਝ ਨਹੀਂ ਕਹਿਣ ਨੂੰ ਬੱਸ… ਤੂੰ ਮਰ ਕੇ ਵੀ ਮੇਰੀ ਫਿਕਰ ਹੀ ਕਰਨੀ ਆ, ਪਰ ਤੇਰਾ ਸਿਆਣਾ ਪੁੱਤਰ ਬਣਨ ਦੀ ਕੋਸ਼ਿਸ਼ ਕਰਦਾ ਰਹਾਂਗਾ। ਸ਼ੈਰੀ ਮਾਨ ਦੇ ਮਾਂ 'ਤੇ ਗਾਏ ਦੋ ਗੀਤ 'ਬੇਬੇ ਤੇਰੇ ਆਟੇ ਦੀ ਚਿੜੀ' ਅਤੇ 'ਮੇਰੀ ਬੇਬੇ' ਬਹੁਤ ਹੀ ਮਕਬੂਲ ਹੋਏ ਹਨ। ਸ਼ੈਰੀ ਮਾਨ ਵੱਲੋਂ ਇਹ ਜਾਣਕਾਰੀ ਸੋਸ਼ਲ ਮੀਡੀਆ ਉਤੇ ਦੇਣ ਤੋਂ ਬਾਅਦ ਵੱਡੀ ਗਿਣਤੀ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੇ ਉਨ੍ਹਾਂ ਨਾਲ ਦੁੱਖ ਪ੍ਰਗਟਾਇਆ।
Total Responses : 188