ਯੋਜਨਾ ਤਹਿਤ ਕੱਢੇ ਗਏ ਪਲਾਟਾਂ ਚੰਗੀ ਕਨੈਕਟੀਵਿਟੀ ਦੇ ਨਾਲ ਸ਼ਹਿਰ ਦੀ ਬੇਹਤਰੀਨ ਲੋਕੇਸ਼ਨ 'ਤੇ ਸਥਿਤ : ਮੁਖ ਪ੍ਰਸ਼ਾਸ਼ਕ
22 ਜੁਲਾਈ ਨੂੰ ਬੰਦ ਹੋ ਰਹੀ ਹੈ ਯੋਜਨਾ
ਹੁਸ਼ਿਆਰਪੁਰ, 19 ਜੁਲਾਈ 2019 - ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਵੱਲੋਂ ਹੁਸ਼ਿਆਰਪੁਰ ਵਿੱਚ 40 ਰਿਹਾਇਸ਼ੀ ਪਲਾਟ ਅਲਾਟ ਕਰਨ ਲਈ ਮੰਗੀਆਂ ਗਈਆਂ ਅਰਜ਼ੀਆਂ ਦਾ ਬਹੁਤ ਵਧੀਆਂ ਹੁੰਗਾਰਾ ਮਿਲ ਰਿਹਾ ਹੈ। ਇਸ ਯੋਜਨਾ ਸਬੰਧੀ ਲੋਕਾਂ ਵਿੱਚ ਕਾਫੀ ਉਤਸ਼ਾਹ ਹੈ ਅਤੇ ਉਹ ਅਥਾਰਟੀ ਦਫ਼ਤਰ ਦੇ ਨਾਲ-ਨਾਲ ਬੈਂਕਾਂ ਵਿੱਚ ਸੰਪਰਕ ਕਰਕੇ ਇਸ ਸਬੰਧੀ ਪੁੱਛਗਿੱਛ ਕਰ ਰਹੇ ਹਨ। ਇਹ ਯੋਜਨਾ 22 ਜੁਲਾਈ ਨੂੰ ਬੰਦ ਹੋ ਰਹੀ ਹੈ।
ਜਾਣਕਾਰੀ ਦਿੰਦਿਆਂ ਭਵਨ ਨਿਰਮਾਣ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪ੍ਰਸਤਾਵਿਤ ਪ੍ਰਤੀ ਪਲਾਟ ਦੀ ਕੀਮਤ 14 ਹਜ਼ਾਰ ਰੁਪਏ ਪ੍ਰਤੀ ਗਜ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਨੂੰ ਅਰਜੀ ਦੇਣ ਦੇ ਸਮੇਂ ਪਲਾਟ ਦੀ ਕੀਮਤ ਦੀ 10 ਫੀਸਦੀ ਰਾਸ਼ੀ ਜਮਾਂ ਕਰਵਾਉਣੀ ਪਵੇਗੀ। ਪਲਾਟ ਅਲਾਟ ਹੋਣ ਤੋਂ ਬਾਅਦ 30 ਦਿਨਾਂ ਅੰਦਰ 15 ਫੀਸਦੀ ਦੀ ਅਸਲੀ ਕਿਸ਼ਤ ਜਮਾਂ ਕਰਵਾਉਣੀ ਪਵੇਗੀ, ਜਦੋਂ ਕਿ ਬਾਕੀ ਬੱਚਦੀ 75 ਰਾਸ਼ੀ ਅਲਾਟੀ ਦੋ ਤਰ੍ਹਾਂ ਨਾਲ ਜਮਾਂ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਾਂ ਤਾਂ 6 ਛਿਮਾਹੀ ਸਮਾਨ ਕਿਸ਼ਤਾਂ 12 ਫੀਸਦੀ ਸੰਯੁਕਤ ਵਿਆਜ ਨਾਲ ਜਾਂ ਪਲਾਟ ਅਲਾਟ ਹੋਣ ਦੇ 60 ਦਿਨਾਂ ਦੇ ਅੰਦਰ-ਅੰਦਰ ਇੱਕ ਮੁਸ਼ਤ ਰਾਸ਼ੀ ਅਦਾ ਕਰਕੇ 5 ਫੀਸਦੀ ਵਿਆਜ ਦੀ ਛੋਟ ਲਈ ਜਾ ਸਕਦੀ ਹੈ।
ਮੁੱਖ ਪ੍ਰਸ਼ਾਸ਼ਕ ਜਲੰਧਰ ਵਿਕਾਸ ਅਥਾਰਟੀ ਜਤਿੰਦਰ ਜੋਰਵਲ ਨੇ ਦੱਸਿਆ ਕਿ ਯੋਜਨਾ ਤਹਿਤ ਕੱਢੇ ਗਏ ਚੰਗੀ ਕਨੈਕਟੀਵਿਟੀ ਨਾਲ ਬੇਹਤਰੀਨ ਲੋਕੇਸ਼ਨ 'ਤੇ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲੋਕਾਂ ਵਲੋਂ ਕਾਫੀ ਗਿਣਤੀ ਵਿੱਚ ਸਵਾਲ ਪੁੱਛੇ ਜਾ ਰਹੇ ਹਨ, ਜੋ ਇਸ ਯੋਜਨਾ ਵਿੱਚ ਅਰਜੀ ਦੇਣ ਦੇ ਚਾਹਵਾਨ ਹਨ ਅਤੇ ਲੋਕਾਂ ਦੀ ਸੰਤੁਸ਼ਟੀ ਲਈ ਉਨ੍ਹਾਂ ਸਵਾਲਾਂ ਨੂੰ ਸੁਣਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯੋਜਨਾ ਵਿੱਚ ਉਪਲੱਬਧ ਪਲਾਟਾਂ ਦੀ ਤੁਲਨਾ ਵਿੱਚ ਵਾਧੂ ਬ੍ਰੋਸ਼ਰ ਪਹਿਲਾਂ ਹੀ ਵੇਚੇ ਜਾ ਚੁੱਕੇ ਹਨ ਅਤੇ ਇਸ ਯੋਜਨਾ ਦੇ ਬੰਦ ਹੋਣ ਦੇ ਕੁੱਝ ਦਿਨ ਹੀ ਬਚੇ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਜ਼ਿਆਦਾ ਮੰਗ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਅਲਾਟੀਆਂ ਨੂੰ ਪਲਾਟਾਂ ਦਾ ਕਬਜ਼ਾ 25 ਫੀਸਦੀ ਰਾਸ਼ੀ ਜਮ੍ਹਾਂ ਕਰਵਾਉਣ ਦੇ ਬਾਅਦ ਹੀ ਦਿੱਤਾ ਜਾਵੇਗਾ।