ਲੁਧਿਆਣਾ, 20 ਜੁਲਾਈ 2019 - ਲੁਧਿਆਣਾ ਬਾਰ ਕਾਊਂਸਲ ਦੇ ਪ੍ਰਧਾਨ ਅਸ਼ੋਕ ਮਿੱਤਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਸੈਕਟਰੀ ਵੱਲੋਂ ਜਾਰੀ ਕੀਤੇ ਨੋਟਿਸ ਅਨੁਸਾਰ ਅਸ਼ੋਕ ਮਿੱਤਲ ਦੁਆਰਾ ਕੋਰਟ 'ਚ ਅਜੀਬ ਹਰਕਤਾਂ ਕੀਤੀਆਂ ਗਈਆਂ, ਜਿਸ ਤੋਂ ਸਾਬਿਤ ਹੋਇਆ ਕਿ ਉਨ੍ਹਾਂ ਦੀ ਦਿਮਾਗੀ ਹਾਲਤ ਖਰਾਬ ਹੈ ਅਤੇ ਉਨ੍ਹਾਂ ਨੂੰ ਇਲਾਜ ਦੀ ਜਰੂਰਤ ਹੈ।
ਇਸ ਸਬੰਧੀ ਬਾਰ ਕਾਊਂਸਲ ਦੇ ਮੈਂਬਰ ਸਾਹਿਬਾਨਾਂ ਨੇ ਮੀਟਿੰਗ ਰੱਖੀ ਅਤੇ ਮੀਟਿੰਗ 'ਚ ਬਾਰ ਦੇ ਨਵੇਂ ਪ੍ਰਧਾਨ ਬਾਰੇ ਚਰਚਾ ਕੀਤੀ। ਬਾਰ ਦੇ ਸੈਕਟਰੀ ਤੇ ਉਪ ਪ੍ਰਧਾਨ ਵੱਲੋਂ ਅਸ਼ੋਕ ਮਿੱਤਲ ਦੁਆਰਾ ਉਨ੍ਹਾਂ ਦੇ ਵ੍ਹਟਸਐਪ 'ਤੇ ਭੇਜਿਆ ਇੱਕ ਨੋਟਿਸ ਜ਼ਾਹਰ ਕੀਤਾ ਗਿਆ ਜਿਸ 'ਚ ਉਨ੍ਹਾਂ ਨੇ ਆਪਣੇ ਸਿਹਤਯਾਬ ਨਾ ਹੋਣ ਦੀ ਗੱਲ ਲਿਖੀ ਹੋਈ ਸੀ। ਬਾਰ ਮੈਂਬਰਾਂ ਨੇ ਅਸ਼ੋਕ ਮਿੱਤਲ ਦੇ ਅਜੀਬ ਵਿਹਾਰ 'ਤੇ ਚਿੰਤਾ ਪ੍ਰਗਟ ਕੀਤੀ ਕਿ ਜੁਡੀਸ਼ੀਅਲ ਅਫਸਰਾਂ ਤੇ ਲੋਕਾਂ ਵਿਚਕਾਰ ਬਾਰ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ।
ਸੰਜੀਵ ਮਲਹੋਤਰਾ ਨੇ ਸੁਝਾਅ ਦਿੱਤਾ ਕਿ ਅਸ਼ੋਕ ਮਿੱਤਲ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ ਤੇ ਦੁਬਾਰਾ ਚੋਣਾਂ ਕਰਾਉਣੀਆਂ ਚਾਹੀਦੀਆਂ ਹਨ। ਸਮੂਹ ਬਾਰ ਮੈਂਬਰਾਂ ਦੁਆਰਾ ਇਹ ਸਹਿਮਤੀ ਜਤਾਈ ਕਿ ਬਾਰ ਨੂੰ ਨਵਾਂ ਪ੍ਰਧਾਨ ਚਾਹੀਦਾ ਹੈ। ਜਿਸ ਸਭ ਨੂੰ ਦੇਖਦਿਆਂ 31 ਜੁਲਾਈ 2019 ਨੂੰ ਨਵੇਂ ਬਾਰ ਪ੍ਰਧਾਨ ਲਈ ਵੋਟਿੰਗ ਦਿਨ ਰੱਖਿਆ ਗਿਆ ਹੈ। ਬਾਰ ਮੈਂਬਰਾਂ ਦੀ ਸਹਿਮਤੀ ਨਾਲ ਅਸ਼ੋਕ ਮਿੱਤਲ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ।