ਨਵੀਂ ਦਿੱਲੀ, 20 ਜੁਲਾਈ 2019 - ਮਸ਼ਹੂਰ ਬਾਲੀਵੁੱਡ ਹਸਤੀ ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਗੁਰਦੁਆਰਾ ਨਨਕਾਣਾ ਸਾਹਿਬ ਲਈ ਵਿਸ਼ੇਸ਼ ਸੁੱਚੇ ਮੋਤੀਆਂ ਨਾਲ ਬਣੀ ਚੌਰ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਟ ਕੀਤੀ ਹੈ।
ਇਸ ਸਬੰਧੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਫੇਸਬੁੱਕ ਪੋਸਟ ਰਾਹੀਂ ਦੱਸਦਿਆਂ ਕਿਹਾ ਕਿ ਦਲੇਰ ਮਹਿੰਦੀ ਨੇ ਇਸ ਵੇਸ਼ੇਸ਼ ਚੌਰ ਸਾਹਿਬ ਨੂੰ ਨਨਕਾਣਾ ਸਾਹਿਬ ਲਈ ਭੇਟ ਕੀਤਾ ਹੈ। ਉਨ੍ਹਾਂ ਇਸ ਜਾਣਕਾਰੀ ਦੇ ਨਾਲ ਫੇਸਬੁੱਕ 'ਤੇ ਇਸ ਖੂਬਸੂਰਤ ਚੌਰ ਸਾਹਿਬ ਦੀਆਂ ਤਸਵੀਰਾਂ ਵੀ ਸਾਂਝਆਂ ਕੀਤੀਆਂ ਹਨ। ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਦਲੇਰ ਮਹਿੰਦੀ ਨੇ ਇਸ ਚੌਰ ਸਾਹਿਬ ਭੇਟ ਕਰਨ ਬਾਰੇ ਪਹਿਲੋਂ ਆਪਣੀ ਇੱਛਾ ਪ੍ਰਗਟਾਈ ਸੀ ਤੇ ਉਨ੍ਹਾਂ ਖੁੱਲ੍ਹ ਕੇ ਇਸਦਾ ਸਵਾਗਤ ਕੀਤਾ ਸੀ।