ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 19 ਜੁਲਾਈ - 21 ਜੁਲਾਈ ਦਿਨ ਐਤਵਾਰ ਨੂੰ ਮਹਾਰਾਣੀ ਦੀਪਇੰਦਰ ਕੌਰ ਮਹਿਤਾਬ ਦੀ ਯਾਦ ਵਿੱਚ ਬੀੜ ਘੁਗਿਆਣੇ ਵਿਖੇ ਮਹਾਂਰਾਵਲ ਖੇਵਾ ਜੀ ਟ੍ਰਸਟ ਦੁਆਰਾ ਬਰਡਜ਼ ਇਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਂਡ ਸੁਸਾਇਟੀ ਬੀੜ ਦੇ ਸਹਿਯੋਗ ਨਾਲ ਲਾਏ ਜਾ ਰਹੇ ਰੁੱਖ ਮੇਲੇ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ।
ਇਸ ਸੰਬੰਧੀ ਟ੍ਰਸਟ ਦੇ ਸੀ.ਈ.ਓ ਜੰਗੀਰ ਸਿੰਘ ਸਰਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੇਲੇ ਵਿੱਚ ਪੰਜਾਬ ਭਰ ਵਿੱਚੋਂ ਵਾਤਾਵਰਨ ਪ੍ਰੇਮੀ ਸ਼ਿਰਕਤ ਕਰਨਗੇ ਅਤੇ ਇਸ ਦਿਨ ਸਾਰਿਆਂ ਵੱਲੋਂ ਰਲ ਮਿਲ ਕੇ 3500 ਤੋ ਵੱਧ ਰਿਆਸਤੀ ਪੌਦੇ ਲਗਾਏ ਜਾਣਗੇ। ਉਨ੍ਹਾਂ ਨੇ ਫਰੀਦਕੋਟ ਸ਼ਹਿਰ ਦੇ ਵਾਤਾਵਰਨ ਪ੍ਰੇਮੀਆਂ ਨੂੰ ਅਪੀਲ ਕੀਤੀ ਇਸ ਰੁੱਖ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਨੇ ਕਿਹਾ ਟ੍ਰਸਟ ਦੀ ਇੱਕ ਟੀਮ ਇਨ੍ਹਾਂ ਪੌਦਿਆਂ ਦੀ ਦੇਖਭਾਲ ਕਰੇਗੀ।