← ਪਿਛੇ ਪਰਤੋ
ਉੱਤਰ ਪ੍ਰਦੇਸ਼, 20 ਜੁਲਾਈ 2019 - ਸੋਨਭੱਦਰ ਕਤਲੇਆਮ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਜਨਰਲ ਸਕਤੱਰ ਪ੍ਰਿਅੰਕਾ ਗਾਂਧੀ ਵਾਡਰਾ ਨੇ 26 ਘੰਟੇ ਬਾਅਦ ਆਪਣਾ ਧਰਨਾ ਖ਼ਤਮ ਕਰ ਦਿੱਤਾ ਹੈ। ਸੋਨਭੱਦਰ ਕਤਲਕਾਂਡ ਮਾਮਲੇ ਦੇ ਪੀੜਤਾ ਨਾਲ ਪ੍ਰਿਯੰਕਾ ਗਾਂਧੀ ਵਾਡਰਾ ਨੇ ਮਿਰਜਾਪੁਰ ਦੇ ਚੁਨਾਰ ਗੈਸਟ ਹਾਊਸ 'ਚ ਮੁਲਾਕਾਤ ਕੀਤੀ ਅਤੇ ਜ਼ਮੀਨ 'ਤੇ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਔਰਤਾਂ ਨੂੰ ਗਲੇ ਲਾ ਕੇ ਉਨ੍ਹਾਂ ਨੂੰ ਹੌਸਲਾ ਦਿੱਤਾ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਤੋਂ ਬਿਨਾਂ ਉਨ੍ਹਾਂ ਨੇ ਪੀੜਤਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਇਸ ਮਾਮਲੇ 'ਚ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ।
Total Responses : 267