← ਪਿਛੇ ਪਰਤੋ
ਰਾਸ਼ਟਰੀ ਸਿੱਖ ਸੰਗਤ ਸੈਕਟਰੀ ਹਨੀ ਸੋਬਤੀ ਨੇ ਪੰਜਾਬ ਦੇ ਸਿੱਖ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਪੁਰਸ਼ੋਤਮ ਖੋੜਾਭਾਈ ਰੁਪਾਲਾ ਨਾਲ ਮੁਲਾਕਾਤ ਕੀਤੀ। ਅਤੇ ਸੰਗਰੂਰ ਦੇ ਫੁਲਾਦ ਪਿੰਡ 'ਚ ਮੀਂਹ ਅਤੇ ਹੜ੍ਹ ਕਾਰਨ 2000 ਏਕੜ ਫਸਲ ਦੇ ਨੁਕਸਾਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੂੰ ਹਾਲਾਤਾਂ ਬਾਰੇ ਪਹਿਲਾਂ ਹੀ ਪਤਾ ਸੀ ਪਰ ਉਨ੍ਹਾਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਜਿਸ ਕਾਰਨ ਇਹ ਨੁਕਸਾਨ ਹੋਇਆ। ਜਦੋਂ ਕਿ ਕਿਸਾਨਾਂ ਨੇ ਅਜੇ 10 ਦਿਨ ਪਹਿਲਾਂ ਹੀ ਝੋਨਾ ਲਾਇਆ ਸੀ। ਜਦੋਂ ਕਿ ਘੱਗਰ 750 ਫੁੱਟ ਖਤਰੇ ਦੇ ਨਿਸਾਨ 'ਤੇ ਵਹਿ ਰਹੀ ਸੀ। ਸਿੱਖ ਸੰਗਤ ਨੇ ਮੰਤਰੀ ਨੂੰ ਸਥਿਤੀ 'ਤੇ ਨਿਗਰਾਨੀ ਰੱਖਣ ਅਤੇ ਅਧਿਕਾਰੀਆਂ ਨੂੰ ਹਰ ਸੰਭਵ ਕੋਸ਼ਿਸ਼ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ।
Total Responses : 189