ਹਰਚੋਵਾਲ/ਗੁਰਦਾਸਪੁਰ, 20 ਜੁਲਾਈ 2019 (ਗਗਨਦੀਪ ਸਿੰਘ ਰਿਆੜ) - ਇੱਕ ਨੌਸਰਬਾਜ ਠੱਗ ਗਰੋਹ ਵੱਲੋਂ ਬਹੁਤ ਹੀ ਅਨੋਖੇ ਢੰਗ ਨਾਲ ਗਰੀਬ ਪਰਿਵਾਰ ਤੇ ਬਿਮਾਰੀ ਦਾ ਕਸ਼ਟ ਦੂਰ ਕਰਨ ਨੂੰ ਲੈ ਕੇ ਅਤੇ ਘਰ ਪਏ ਸੋਨੇ ਨੂੰ ਡਬਲ ਕਰ ਦੇਣ ਕੀਤੇ ਵਾਦੇ ਮੁਤਾਬਿਕ ਪਰਿਵਾਰਕ ਮੈਬਰਾਂ ਦੇ ਘਰ ਆ ਕੇ ਕੀਮਤੀ ਗਹਿਣੇ ਜਿਸ ਦੀ ਕੀਮਤ 1 ਲੱਖ 65 ਹਜਾਰ ਰੁਪਏ ਦੀ ਰਕਮ ਠੱਗ ਗਰੋਹ ਵੱਲੋ ਲੈ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇਦਾਰ ਸੁਰਿੰਦਰ ਸਿੰਘ ਵਾਸੀ ਔਲਖ ਕਲਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਆਖਿਆਂ ਕੇ ਮੇਰਾ ਭਰਾ ਬਲਦੇਵ ਸਿੰਘ ਅਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਔਲਖ ਕਲਾਂ ਜੋ ਬਹੁਤ ਜਿਆਦਾ ਬਿਮਾਰ ਹੋਣ ਕਾਰਨ ਡਾਕਟਰਾਂ ਵੱਲੋ ਸਰੀਰਕ ਦੇ ਮੈਡੀਕਲ ਟੈਸਟ ਲਿਖੇ ਗਏ ਜੋ ਨੇੜੇ ਕਾਦੀਆਂ ਟੈਸਟ ਲੈਬ ਤੋ ਟੈਸਟ ਕਰਵਾ ਕੇ ਵਾਪਸ ਆਪਣੇ ਜੱਦੀ ਪਿੰਡ ਔਲਖ ਵੱਲ ਆ ਰਹੇ ਤਾ ਕਾਦੀਆਂ ਵਾਲੀ ਚੁੱਗੀ ਤੇ ਇੱਕ ਵਿਅਕਤੀ ਜਿਸ ਨੇ ਸਾਧੂਆਂ ਵਾਲਾ ਭੇਸ ਬਣਿਆ ਹੋਇਆ ਸੀ ਸਾਨੂੰ ਕਹਿਣ ਲੱਗਾ ਕੇ ਇੱਥੇ ਬਾਬੇ ਸ਼੍ਰੀ ਚੰਦ ਦੀ ਜਗਾਂ ਕਿਥੇ ਹੈ ਮੈ ਉਥੇ ਜਾਣਾਂ ਹੈ ਤਾਂ ਮੇਰੇ ਭਰਾ ਬਲਦੇਵ ਸਿੰਘ ਤੇ ਉਸ ਪਤਨੀ ਸੁਖਵਿੰਦਰ ਕੌਰ ਕਹਿਣ ਲੱਗੀ ਕੇ ਅਸੀ ਨਹੀਂ ਜਾਣ ਦੇ ਬਾਬੇ ਸ਼੍ਰੀ ਚੰਦ ਦੀ ਜਗਾਂ ਬਾਰੇ ਇਹ ਕਹਿ ਕੇ ਉਹ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਪਿੰਡ ਵੱਲ ਚੱਲ ਪਏ। ਰਸਤੇ 'ਚ ਇੱਕ ਆਦਮੀ ਤੇ ਔਰਤ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੱਛੇ ਆ ਗਏ ਤਾ ਇਹਨਾਂ ਨੂੰ ਹੱਥ ਦੇ ਰੋਕ ਲਿਆ ਤੇ ਕਹਿਣ ਲੱਗੇ ਭਾਈ ਸਹਿਬ ਜਿਸ ਸਾਧੂ ਨੇ ਤਾਹਨੂੰ ਰੋਕ ਕੇ ਬਾਬੇ ਸ੍ਰੀ ਚੰਦ ਦੀ ਜਗ੍ਹਾ ਬਾਰੇ ਰਸਤਾ ਪੁੱਛਿਆਂ ਸੀ। ਇਹ ਸਾਧੂ ਬਹੁਤ ਕਰਨੀ ਵਾਲੇ ਨੇ ਤੁਹਾਡੇ ਘਰ 'ਚ ਜੋ ਕਸ਼ਟ ਬਿਮਾਰੀਆਂ ਹਨ ਸਾਰੀਆਂ ਇਸ ਸਾਧੂ ਨੇ ਦੂਰ ਕਰ ਦੇਣੀਆਂ ਸੀ।
ਜਦੋਂ ਅਸੀ ਗੱਲਬਾਤ ਕਰ ਰਹੇ ਤਾਂ ਪਿਛੋ ਉਹ ਸਾਧੂ ਪੈਦਲ ਹੀ ਤੁਰਦਾ-ਤੁਰਦਾ ਇਹਨਾਂ ਲਾਗੇ ਆ ਗਿਆ। ਤਾਂ ਕਹਿਣ ਲੱਗਾ ਜੋ ਤੁਹਾਡੇ ਘਰ 'ਚ ਕਸ਼ਟ ਕਲੇਸ, ਬਿਮਾਰੀਆਂ ਹਨ ਉਹਨਾਂ ਤੋ ਤਾਹਨੂੰ ਹਮੇਸ਼ਾ ਲਈ ਛੁਟਕਰਾ ਕਰਕੇ, ਘਰ 'ਚ ਜੋ ਗਹਿਣੇ ਹਨ ਉਹਨੂੰ ਵੀ ਡਬਲ ਕਰ ਦੇਵੇਗਾਂ। ਅਸੀ ਇਹਨਾਂ ਦੀਆਂ ਗੱਲ ਆ ਗਏ। ਜਿਸ ਤੋਂ ਬਾਅਦ ਘਰ ਪਹੁੰਚ ਕੇ ਬਾਬਾ ਮੰਤਰ ਜੰਤਰ ਪੜ੍ਹਨ ਲੱਗ ਪਏ ਸਾਰੇ ਘਰ ਦੇ ਆਲੇ ਦੁਆਲੇ ਪਾਣੀ ਛਿਣਕ ਕੇ ਕਹਿਣ ਲੱਗੇ ਤੁਹਡੇ ਕਸ਼ਟ ਦੂਰ ਹੋ ਹਏ ਹੁਣ ਘਰ 'ਚ ਸੋਨਾ ਪਿਆ ਲੈ ਆਓ। ਮੇਰੀ ਪਤਨੀ ਅਲਮਾਰੀ 'ਚ ਪਿਆ ਪੰਜ ਤੋਲੇ ਸੋਨਾ ਇੱਕ ਰੁਮਾਲ ਪਾ ਕੇ ਬਾਬੇ ਦੇ ਹੱਥ ਤੇ ਰੱਖ ਦਿੱਤਾ। ਜੋ ਮੰਤਰ ਯੰਤਰ ਪੜ ਕੇ ਰੁਮਾਲ ਸਾਨੂੰ ਵਾਪਸ ਕਰ ਕੇ ਕਹਿਣ ਲੱਗਾ ਤੁਸੀ ਪੰਦਰਾ ਤੋਂ ਵੀਹ ਮਿੰਟ ਤੱਕ ਖੋਲ੍ਹ ਵੇਖਣਾ ਜੋ ਦੁੱਗਣਾ ਹੋ ਜਾਵੇਗਾ। ਜਦੋਂ ਅਸੀਂ ਰੁਮਾਲ ਨੂੰ ਖੋਲ੍ਹ ਦੇਖਿਆ ਤਾਂ ਰੁਮਾਲ ਵਿੱਚ ਇੱਕ ਅਖਬਾਰ ਦੇ ਪੇਪਰ 'ਚ ਬੱਜਰੀ ਪਾਈ ਹੋਈ ਸੀ ਜਿਸ ਨੂੰ ਦੇਖ ਪਰਿਵਾਰ ਦੇ ਹੋਸ਼ ਉੱਡ ਗਏ। ਇਸ ਘਟਨਾ ਸਬੰਧੀ ਪੁਲਿਸ ਚੋਕੀ ਹਰਚੋਵਾਲ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ ਤਾਂ ਜੋ ਠੱਗ ਗਰੋਹ ਨੂੰ ਲੱਭਿਆ ਜਾ ਸਕੇ।