← ਪਿਛੇ ਪਰਤੋ
ਭਾਰਤੀਯ ਜਨਤਾ ਯੁਵਾ ਮੋਰਚਾ ਦੇ ਰਾਸ਼ਟਰੀਯ ਕਾਰਜਕਾਰਨੀ ਮੈਂਬਰ ਅਤੇ ਮੋਹਾਲੀ ਤੋਂ ਯੁਵਾ ਕਾਉਂਸਲਰ ਸਾਹਿਬੀ ਆਨੰਦ ਨੂੰ ਪਾਰਟੀ ਦੀ ਪੂਰੇ ਦੇਸ਼ ਵਿੱਚ ਚੱਲ ਰਹੀ ਮੈਂਬਰਸ਼ਿਪ ਅਭਿਆਨ ਨੂੰ ਹੋਰ ਮਜਬੂਤ ਕਰਨ ਦੇ ਲਈ ਭਾਰਤੀਯ ਜਨਤਾ ਯੁਵਾ ਮੋਰਚਾ ਨੇ ਆਨੰਦ ਨੂੰ ਕਾਰਗਿਲ ਵਿਜੇ ਦਿਵਸ ਜੋ ਕੇ 26 ਜੁਲਾਈ ਤੋਂ 8 ਅਗਸਤ ਤੱਕ ਮਨਾਇਆ ਜਾਵੇਗਾ ਅਤੇ ਜੋ ਮੈਂਬਰਸ਼ਿਪ ਅਭਿਆਨ ਦਾ ਹਿੱਸਾ ਹੈ ਉਸ ਦਾ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਦਾ ਇੰਚਾਰਜ ਨਿਯੁਕਤ ਕੀਤਾ ਹੈ। ਸਾਹਿਬੀ ਆਨੰਦ ਨੇ ਜਾਣਕਾਰੀ ਦਿੱਤੀ ਕੇ ਕਾਰਗਿਲ ਵਿਜੇ ਦਿਵਸ ਦੇ ਮੌਕੇ 'ਤੇ ਹਰ ਉਹ ਵਰਕਰ ਜੋ ਪਾਰਟੀ ਨੂੰ ਮਜਬੂਤ ਕਰ ਰਿਹਾ ਹੈ ਮੰਡਲ ਸਤਰ ਤੇ ਜਾ ਕੇ ਘੱਟ ਤੋਂ ਘੱਟ 4 ਪਰਿਵਾਰਾਂ ਨੂੰ ਭਾਰਤੀਯ ਜਨਤਾ ਪਾਰਟੀ ਦੇ ਨਾਲ ਜੋੜੇਗਾ। ਇਸ ਅਭਿਆਨ ਵਿੱਚ ਸ਼ਹੀਦ ਦੇ ਪਰਿਵਾਰ ਦੇ ਮੈਂਬਰਾਂ ਨੂੰ ਆਰਮੀ ਨੇਵੀ ਏਅਰਫੋਰਸ ਵਿਚ ਕੰਮ ਕਰ ਰਹੇ ਸਾਡੇ ਦੇਸ਼ ਦੇ ਜਵਾਨ ਅਤੇ ਓਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਪਾਰਟੀ ਦੇ ਨਾਲ ਜੋੜਿਆ ਜਾਵੇਗਾ।
Total Responses : 189