ਸਵਰਗੀ ਹਾਕਮ ਚੰਦ ਕੰਬੋਜ ਦੀ ਪੁਰਾਣੀ ਤਸਵੀਰ
ਜਗਦੀਸ਼ ਥਿੰਦ
ਗੁਰੂਹਰਸਹਾਏ ਫਿਰੋਜ਼ਪੁਰ 21 ਜੁਲਾਈ ਪਿੰਡ ਵਾਸਲ ਮੋਹਨ ਕਾ ਦੇ ਸਾਬਕਾ ਸਰਪੰਚ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਚੌਧਰੀ ਹਾਕਮ ਚੰਦ ਕੰਬੋਜ ਨਹੀਂ ਰਹੇ ।
ਅਨਿਲ ਬਾਗੀ ਹਸਪਤਾਲ ਵਿੱਚ ਇਲਾਜ ਦੌਰਾਨ ਉਹਨਾਂ ਅੰਤਿਮ ਸਾਹ ਲਿਆ ।
ਦੇਸ਼ ਦੀ ਵੰਡ ਤੋਂ ਬਾਅਦ ਉਹਨਾਂ ਪੂਰਾ ਜੀਵਨ ਵੱਖ - ਵੱਖ ਜਿੰਮੇਵਾਰ ਅਹੁਦਿਆਂ 'ਤੇ ਕੰਮ ਕੀਤਾ ।
ਖੇਤਰ ਦੇ ਪ੍ਰਮੁੱਖ ਧਾਰਮਿਕ ਸਥਾਨ ਡੇਰਾ ਭਜਨਗੜ੍ਹ ਵਿਖੇ ਉਨ੍ਹਾਂ ਲੰਬਾ ਸਮਾਂ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ ।
ਇਸ ਦੌਰਾਨ ਉਨ੍ਹਾਂ ਬਤੌਰ ਸਰਪੰਚ ਪਿੰਡ ਵਾਸਲ ਮੋਹਨ ਕੇ ਅਤੇ ਮੈਂਬਰ ਬਲਾਕ ਸੰਮਤੀ ਗੁਰੂਹਰਸਹਾਏ ਵਜੋਂ ਕੰਮ ਕੀਤਾ ।
ਕੰਬੋਜ ਭਾਈਚਾਰੇ ਵਿੱਚ ਉਹਨਾਂ ਦਾ ਵਿਸ਼ੇਸ਼ ਸਤਿਕਾਰ ਸੀ ।
ਪੰਚਾਇਤੀ ਆਗੂ ਵਜੋਂ ਵਿਚਰਦਿਆਂ ਉਹਨਾਂ ਅਨੇਕਾਂ ਪਰਿਵਾਰਕ ਮਸਲੇ ਨਬੇੜੇ ।
ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ 21 ਜੁਲਾਈ ਦਿਨ ਅੈਤਵਾਰ ਨੂੰ ਸਵੇਰੇ 11 ਵਜੇ ਪਿੰਡ ਗੋਲੂ ਕਾ ਮੋੜ ਦੇ ਸ਼ਮਸ਼ਾਨਘਾਟ ਵਿਖੇ ਹੋਵੇਗਾ ।