ਜਗਦੀਸ਼ ਥਿੰਦ
ਗੁਰੂ ਹਰਸਹਾਏ 21 ਜੁਲਾਈ ਗ੍ਰਾਮ ਪੰਚਾਇਤ ਚੱਕ ਜਮਾਲਗੜ੍ਹ ( ਛੋਟਾ ਪੰਜੇ ਕੇ ) ਵੱਲੋਂ ਅੱਜ ਸੰਤ ਬਾਬਾ ਗੰਡਾ ਮੱਲ ਦੇ ਧਾਰਮਿਕ ਸਥਾਨ ਤੋਂ ਪਿੰਡ ਅੰਦਰ ਸੋਲਰ ਲਾਈਟਾਂ ਲਗਾਉਣ ਦੀ ਸ਼ੁਰੂਆਤ ਕੀਤੀ । ਸਰਪੰਚ ਰਾਜ ਰਾਣੀ ਅਤੇ ਸਮੂਹ ਨਗਰ ਨਿਵਾਸੀਆਂ ਦੀ ਮੌਜੂਦਗੀ ਵਿੱਚ ਡੇਰਾ ਬਾਬਾ ਗੰਡਾ ਮਾਲ ਵਿਖੇ ਕੀਤੀ ਅਰਦਾਸ ਉਪਰੰਤ ਸਰਪੰਚ ਨੇ ਕਿਹਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਮੰਤਰੀ ਪੰਜਾਬ ਵੱਲੋਂ ਪਿੰਡ ਦੇ ਸਰਵਪੱਖੀ ਵਿਕਾਸ ਲਈ ਭੇਜੇ ਗਏ ਫ਼ੰਡਾਂ ਦੀ ਬਦੌਲਤ ਇਹ ਕੰਮ ਕੀਤੇ ਜਾ ਰਹੇ ਹਨ ।
ਇੰਟਰ ਸੋਲਰ ਦੇ ਡੀਲਰ ਨਵਨੀਤ ਕੰਬੋਜ ਅਤੇ ਸੁਚਿੰਤ ਥਿੰਦ ਨੇ ਇਸ ਸਬੰਧੀ ਦੱਸਿਆ ਕਿ ਪ੍ਰਦੂਸ਼ਣ ਰਹਿਤ ਪੈਦਾ ਹੋਣ ਵਾਲੀ ਬਿਜਲੀ ਨਾਲ ਨਵੀਂ ਤਕਨਾਲੋਜੀ ਦੀਆਂ ਸੋਲਰ ਲਾਇਟਾਂ ਲਗਾਈਆਂ ਜਾ ਰਹੀਆਂ ।
ਲੀਥੀਅਮ ਬੈਟਰੀ ਵਾਲੀ ਸੋਲਰ ਲਾਈਟ ਦੀ ਕੁਆਲਟੀ ਸ਼ਾਨਦਾਰ ਹੈ ।
ਸਰਪੰਚ ਰਾਜ ਪੁਰਾਣੀ ਰਾਣੀ ਨੇ ਇਸ ਸਬੰਧੀ ਕਿਹਾ ਕਿ ਪਿੰਡ ਨੂੰ ਸੋਲਰ ਰੋਸ਼ਨੀ ਨਾਲ ਰੁਸ਼ਨਾਓਣ ਤੋਂ ਇਲਾਵਾ ਪਿੰਡ ਵਿੱਚ ਪਏ ਹੋਰ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਲਈ ਗ੍ਰਾਮ ਪੰਚਾਇਤ ਵਚਨਬੱਧ ਹੈ । ਸਰਪੰਚ ਰਾਜ ਰਾਣੀ ਨੇ ਕਿਹਾ ਕਿ ਪਿੰਡ ਦੇ ਗਰੀਬ ਲੋਕਾਂ ਦੀ ਭਲਾਈ ਲਈ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਸਬੰਧੀ ਅਸੀਂ ਪੂਰੀ ਤਰ੍ਹਾਂ ਚੌਕਸ ਹਾਂ । ਇਸ ਮੌਕੇ ਦੌਲਤ ਰਾਮ ਪਟਵਾਰੀ , ਨਿਹਾਲ ਚੰਦ ਬੱਟੀ , ਬਲਕਾਰ ਚੰਦ , ਰਛਪਾਲ ਚੰਦ , ਗੋਪਾਲ ਚੰਦ ਜਗਦੀਸ਼ ਲਾਲ , ਹਰੀ ਚੰਦ ਪਟਵਾਰੀ , ਹਾਕਮ ਚੰਦ, ਰਾਜ ਕੁਮਾਰ , ਡਾਕਟਰ ਗੁਰਬਖ਼ਸ਼ ਲਾਲ , ਗੋਕਲ ਚੰਦ , ਬਗੀਚਾ ਸਿੰਘ , ਰਾਜਿੰਦਰ ਨੱਡਾ , ਅਵਿਨਾਸ਼ ਰਾਣੀ ,ਦੁਨੀ ਚੰਦ ,ਰਾਮ ਚੰਦ , ਦੇਸ ਰਾਜ , ਹਰਜੀਤ ਕੌਰ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ ।