ਸਰਕਾਰੀ ਕੋਠੀ ਖ਼ਾਲੀ ਕਰਨ ਖ਼ੁਦ ਪੁੱਜੇ ਸਿੱਧੂ , ਮੀਡੀਆ ਤੋਂ ਵੱਟਿਆ ਟਾਲ਼ਾ
ਚੰਡੀਗੜ੍ਹ , 21 ਜੁਲਾਈ , 2019 : ਰਾਜਪਾਲ ਵੱਲੋਂ ਅਸਤੀਫ਼ਾ ਮਨਜ਼ੂਰ ਕੀਤੇ ਆਉਣ ਤੋਂ ਬਾਅਦ ਅੱਜ ਨਵਜੋਤ ਸਿੱਧੂ ਨੇ ਮੁਕੰਮਲ ਤੌਰ ਤੇ ਆਪਣੀ ਸਰਕਾਰੀ ਕੋਠੀ ਨੂੰ ਅਲਵਿਦਾ ਆਖ ਦਿੱਤੀ .ਸੈਕਟਰ 2 ਵਿਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਨੇੜਲੀ ਇਸ ਕੋਠੀ ਨੂੰ ਖ਼ਾਲੀ ਕਰਨ ਲਾਈ ਖ਼ੁਦ ਸਿੱਧੂ ਇੱਥੇ ਪੁੱਜੇ ਪਰ ਮੀਡੀਆ ਤੋਂ ਉਹ ਦੂਰ ਹੀ ਰਹੇ . ਮੀਡੀਆ ਕਰਮੀਆਂ ਵੱਲੋਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਹ ਬੰਦ ਮੋਟਰ ਗੱਡੀਆਂ ਵਿਚ ਹੀ ਬੈਠ ਕੇ ਬਿਨਾਂ ਕੋਈ ਗੱਲਬਾਤ ਕੀਤਿਆਂ ਵਾਪਸ ਚਲੇ ਗਏ .
ਸਿੱਧੂ ਇਹ ਸਰਕਾਰੀ ਰਿਹਾਇਸ਼ ਖ਼ਾਲੀ ਕਰਕੇ ਇਹ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ . ਉਨ੍ਹਾਂ ਟਵੀਟ ਕਰ ਕੇ ਵੀ ਜਾਣਕਾਰੀ ਦਿੱਤੀ ਕਿ " ਸਰਕਾਰੀ ਬੰਗਲਾ ਖ਼ਾਲੀ ਕਰ ਦਿੱਤਾ ਹਾਂ , ਪੰਜਾਬ ਸਰਕਾਰ
ਦੇ ਹਵਾਲੇ ਕਰ ਦਿੱਤਾ ਹੈ . "
ਉਂਜ ਕੱਲ੍ਹ ਹੀ ਕੋਠੀ ਦਾ ਕਾਫ਼ੀ ਸਮਾਨ ਟਰੱਕ ਰਾਹੀਂ ਲਿਜਾਇਆ ਗਿਆ ਗਿਆ ਸੀ ਬਾਕੀ ਸਮਾਂ ਅੱਜ ਉਹ ਖ਼ੁਦ ਆ ਕੇ ਲੈ ਗਏ . ਸ਼ਾਇਦ ਅੱਜ ਸਿੱਧੂ ਇਸ ਲਈ ਆਏ ਕਿਉਂਕਿ ਸਰਕਾਰੀ ਕੋਠੀ ਹੈਂਡ ਓਵਰ ਕਰਨ ਲਈ ਉਨ੍ਹਾਂ ਨੂੰ ਖ਼ੁਦ ਹੀ ਆਉਣਾ ਪੈਣਾ ਸੀ .
ਸਵਾ ਦੋ ਸਾਲ ਪਹਿਲਾਂ ਕੈਪਟਨ ਸਰਕਾਰ ਵਿਚ ਵਜ਼ੀਰ ਬਣ ਜਾਣ ਤੋਂ ਬਾਅਦ ਸਿੱਧੂ ਨੂੰ ਇਹ ਸਰਕਾਰੀ ਕੋਠੀ ਮਿਲੀ ਸੀ.
