ਅਕਾਲ ਅਕਾਦਮੀ, ਕੋਲਿਆਂਵਾਲੀ (ਜਿਲਾ ਮੁਕਤਸਰ ਸਾਹਿਬ) ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾਂ ਨੂੰ ਸਮਰਪਿਤ ‘ਵਣ ਸਮਾਰੋਹ’ ਮਨਾਇਆ ਗਿਆ। ਤਾਰੀਖ 20 ਜੁਲਾਈ, 2019 ਦਿਨ ਸ਼ਨੀਵਾਰ ਨੂੰ ਅਕਾਮਦੀ ਦੇ ਸਾਰੇ ਵਿਦਿਆਰਥੀਆਂ ਦੁਆਰਾ ਵਿਭਿੰਨ ਤਰ੍ਹਾਂ ਦੀਆਂ ਗਤੀਵਿਧੀਆਂ ਜਿਵੇਂ – ਨਾਟਕ, ਕਵਿਤਾ ਮੁਕਾਬਲੇ, ਪੋਸਟਰ ਮੁਕਾਬਲੇ ਵਿੱਚ ਭਾਗ ਲੈ ਕੇ ਇਸ ਸਮਾਰੋਹ ਨੂੰ ਰੋਚਕ ਢੰਗ ਨਾ ਲ ਮਨਾਇਆ। ਹਰ ਜਮਾਤ ਦੇ ਬੱਚਿਆਂ ਨੇ ਵੱਖੋ-ਵੱਖਰੇ ਤਰ੍ਹਾਂ ਦੇ ਪੌਦੇ ਲਿਆਦੇ ਅਤੇ ਉਹਨਾਂ ਨੇ ਅਧਿਆਪਕ ਦੀ ਮਦਦ ਨਾਲ ਪੌਦੇ ਲਗਾਏ। ਅੰਤ ਵਿੱਚ ਪ੍ਰਿਸੰਪੀਲ ਮਨਿੰਦਰ ਕੌਰ ਦੁਆਰਾ ਬੱਚਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਲਈ ਪ੍ਰੇਰਿਤ ਕਰਦੇ ਹੋਏ, ਵਾਤਾਵਰਨ ਨੂੰ ਸਾਫ਼ ਅਤੇ ਸੁਰੱਖਿਅਤ ਬਣਾਉਣ ਦੇ ਫਾਇਦੇ ਦੱਸੇ।