ਜਗਦੀਸ਼ ਥਿੰਦ
ਜਲਾਲਾਬਾਦ, 22 ਜੁਲਾਈ:
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਨੁਸਾਰ ਵਿਭਾਗਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਨੁੱਖੀ ਸਿਹਤ ਨੂੰ ਮੁੱਖ ਰੱਖਦਿਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮਿਸ਼ਨ ਤਹਿਤ ਫਰੂਟ ਕੰਪਨੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਫਲਾਂ ਨੂੰ ਹਾਨੀਕਾਰਕ ਰਸਾਇਣਾਂ ਨਾਲ ਨਾ ਤਿਆਰ ਕੀਤਾ ਜਾਵੇ।
ਜ਼ਿਲ੍ਹਾ ਮੰਡੀ ਅਫਸਰ ਸ. ਜਸਵੀਰ ਸਿੰਘ ਨੇ ਦੱਸਿਆ ਕਿ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਜਲਾਲਾਬਾਦ ਵਿਖੇ ਸੁਰਿੰਦਰਾ ਫਰੂਟ ਕੰਪਨੀ, ਮਹਾਦੇਵ ਫਰੂਟ ਕੰਪਨੀ, ਚਿੰਤਪੂਰਨੀ ਫਰੂਟ ਕੰਪਨੀ, ਰਾਕੇਸ਼ ਫਰੂਟ ਕੰਪਨੀ ਅਤੇ ਸਬਜੀ ਮੰਡੀ 'ਚ ਸੇਬ, ਜਾਮੁਨ, ਅੰਬ ਆਦਿ ਫਲਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕਿਸੇ ਵੀ ਤਰ੍ਹਾਂ ਦਾ ਅਣਵਿਗਿਆਣਕ ਪਾਉਚ ਨਹੀਂ ਪ੍ਰਾਪਤ ਹੋਇਆ।
ਚੈਕਿੰਗ ਦੌਰਾਨ ਅਧਿਕਾਰੀਆਂ ਵੱਲੋਂ ਫਲ ਵਿਕਰੇਤਾਵਾਂ ਨੂੰ ਹਾਨੀਕਾਰਕ ਮਸਾਲਿਆਂ ਨਾਲ ਤਿਆਰ ਕੀਤੇ ਫਲਾਂ ਦੇ ਦੁਰਪਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਆਮ ਲੋਕਾਂ ਦੀ ਸਿਹਤ ਨੂੰ ਧਿਆਨ ਰੱਖਦਿਆਂ ਫਲ ਤਿਆਰ ਕਰਨ ਤੇ ਸਟੋਰ ਕਰਨ ਵਾਲਿਆ ਤੋਂ ਇਲਾਵਾ ਰਸਾਇਣ ਨਾ ਵਰਤਣ, ਸਬਜੀਆਂ ਅਤੇ ਫਲ ਢੱਕ ਕੇ ਰੱਖਣ ਦੀ ਹਦਾਇਤ ਕੀਤੀ ਗਈ।