ਅੱਜ ਮਿਤੀ 20.07.2019 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਸਹਿਜ ਪਾਠ ਭੋਗ ਪਾਏ ਗਏ । ਇਸ ਸਮਾਗਮ ਵਿੱਚ ਅਕੈਡਮੀ ਦੇ ਵਿਦਿਆਰਥੀਆ ਦੁਆਰਾ ਸ਼ਬਦ ਕੀਰਤਨ ਗਾਇਨ ਕੀਤਾ ਗਿਆ । ਉਪਰੰਤ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਜੋ ਸਹਿਜ ਪਾਠਾਂ ਦੀ ਲੜੀ ਆਰੰਭ ਕੀਤੀ ਗਈ ਹੈ ਉਸ ਨੂੰ ਅਗਾਂਹ ਤੋਰਦੇ ਹੋਏ ਅੱਜ ਵਿਦਿਆਰਥੀਆਂ ਵੱਲੋਂ ਸਹਿਜ ਪਾਠ ਆਰੰਭ ਕੀਤੇ ਗਏ । ਇਸ ਮੌਕੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੋਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਵਿਲੱਖਣ ਢੰਗ ਨਾਲ ਮਨਾਉਣ ਲਈ ਸਾਨੂੰ ਵੱਧ ਤੋਂ ਵੱਧ ਬਾਣੀ ਨਾਲ ਜੁੜਨਾ ਅਤੇ ਹੋਰਨਾਂ ਨੂੰ ਜੋੜਨਾ ਚਾਹੀਦਾ ਹੈ ਅਤੇ ਵਾਤਾਵਰਨ ਨੂੰ ਸ਼ੁੱਧ ਬਾਣਾਉਣ ਲਈ ਸਾਨੂੰ ਜਿਆਦਾ ਤੋਂ ਜਿਆਦਾ ਰੁੱਖ ਲਗਾ ਕੇ ਗੁਰੂ ਸਾਹਿਬ ਦੀ ਖੁਸ਼ੀ ਦੇ ਪਾਤਰ ਬਣਨਾ ਚਾਹੀਦਾ ਹੈ ।
ਇਸ ਮੌਕੇ ਗੁਰਚਰਨ ਸਿੰਘ, ਸ਼ਮਸ਼ੇਰ ਸਿੰਘ, ਦੇਸ ਰਾਜ ਸਿੰਘ, ਜਗਮੀਤ ਸਿੰਘ, ਨਛੱਤਰ ਸਿੰਘ, ਰਾਜਵਿੰਦਰ ਕੋਰ ਥਿਆੜਾ, ਸੰਦੀਪ ਕੋਰ, ਅਨੁਰਾਧਾ, ਸੰਦੀਪ ਕੋਰ ਢਿੱਲੋਂ, ਰਾਜਵਿੰਦਰ ਕੋਰ ਸੰਧੂ, ਬਬੀਤਾ ਸੁਮਨ, ਮਨਪ੍ਰੀਤ ਕੋਰ, ਬਲਜੀਤ ਕੋਰ, ਅੰਜੂ ਭਾਟੀਆ, ਰਾਜਵਿੰਦਰ ਕੋਰ ਅਟਵਾਲ, ਬਲਜੀਤ ਕੋਰ ਬਾਜਵਾ, ਰੁਪਿੰਦਰ ਕੋਰ, ਮਨਦੀਪ ਕੋਰ, ਸੀਮਾ, ਹਰਪ੍ਰੀਤ ਕੋਰ, ਸ੍ਰੀ ਲਕਸ਼ਮੀ, ਪਰਮਿੰਦਰ ਕੋਰ, ਰਾਜਵਿੰਦਰ ਕੋਰ, ਸੁਸ਼ਮਾ ਕੋਰ, ਜਸਪ੍ਰੀਤ ਕੋਰ, ਸ਼ਵੈਤਾ ਸ਼ਰਮਾ ਆਦਿ ਸਟਾਫ ਹਾਜ਼ਰ ਸਨ ।