← ਪਿਛੇ ਪਰਤੋ
ਹਰਿਆਲੀ ਦਿਵਸ ਮਿਤੀ ੨੦ ਜੁਲਾਈ ੨੦੧੯ ਨੂੰ ਅਕਾਲ ਅਕੈਡਮੀ ਪੁਰਾਣੇਵਾਲਾ ਵਿੱਚ ਹਰਿਆਲੀ ਦਿਵਸ ਮਨਾਇਆ ਗਿਆ , ਜਿਸ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਿਆਂਦੇ । ਸਕੂਲ ਦੇ ਅਧਿਆਪਕ ਵੀ ਬੂਟੇ ਲੈ ਕੇ ਆਏ । ਵਿਦਿਆਰਥੀਆਂ ਤੇ ਅਧਿਆਪਕਾਂ ਰਲ- ਮਿਲ ਕੇ ਸਕੂਲ ਦੇ ਗਰਰਊਂਡ ਤੇ ਪਾਰਕਾਂ ਵਿੱਚ ੩੫੦ ਬੂਟੇ ਲਗਾਏ ਗਏ । ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਰੁੱਖਾਂ ਦੇ ਮਹੱਤਵ ਬਾਰੇ ਦੱਸਦੇ ਹੋਏ ਕਿਹਾ ਕਿ ਰੁੱਖ ਮਨੁੱਖ ਲਈ ਬਹੁਤ ਜਰੂਰੀ ਹੈ , ਜਿਸ ਤੋਂ ਬਿਨਾਂ ਅਸੀ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ । ਅੱਜ - ਕੱਲ੍ਹ ਦੇ ਵਿਕਾਸਵਾਦੀ ਯੁੱਗ ਵਿੱਚ ਰੁੱਖ ਹੀ ਧਰਤੀ ਨੂੰ ਬਚਾ ਸਕਦੇ ਹਨ । ਅੰਤ ਵਿੱਚ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਇਸ ਅਦੁੱਤੀ ਯੋਗਦਾਨ ਦੀ ਸ਼ਲਾਗਾ ਕੀਤੀ ।
Total Responses : 934