← ਪਿਛੇ ਪਰਤੋ
ਚੰਡੀਗੜ੍ਹ, 23 ਜੁਲਾਈ 2019 - 24 ਜੁਲਾਈ ਨੂੰ ਫਲਾਈਟ ਨੰਬਰ ਏ-463/464 ਜੋ ਕਿ ਦਿੱਲੀ ਤੋਂ ਚੰਡੀਗੜ੍ਹ ਲਈ ਸਵੇਰੇ 11:15 ਅਤੇ ਚੰਡੀਗੜ ਤੋਂ ਦਿੱਲੀ ਲਈ ਵਾਪਿਸ 12:45 'ਤੇ ਜਾਂਦੀ ਹੈ ਕੰਮਕਾਜੀ ਕਾਰਨਾਂ ਕਰਕੇ ਰੱਦ ਕਰ ਦਿੱਤੀ ਗਈ ਹੈ। ਜਦੋਂ ਕਿ ਬਾਕੀ ਦੇ ਦਿਨਾਂ 'ਚ ਇਹ ਫਲਾਈਟ ਆਮ ਵਾਂਗ ਉਡਾਨ ਭਰੇਗੀ। ਇਸ ਤੋਂ ਬਿਨਾਂ ਫਲਾਈਟ ਨੰਬਰ ਏਆਈ-443/444 ਜੋ ਕਿ ਦਿੱਲੀ ਤੋਂ ਸਵੇਰੇ 05:40 'ਤੇ ਉਡਾਣ ਭਰਦੀ ਹੈ ਅਤੇ ਚੰਡੀਗੜ੍ਹ ਸਵੇਰੇ 06:30 ਵਜੇ ਪਹੁੰਚਦੀ ਹੈ ਉਸ ਤੋਂ ਬਾਅਦ 7:05 ਮਿੰਟ 'ਤੇ ਦੁਬਾਰਾ ਇਹ ਫਲਾਈਟ ਦਿੱਲੀ ਨੂੰ ਰਵਾਨਾ ਹੁੰਦੀ ਹੈ। ਜੋ ਕਿ ਹੁਣ 31 ਜੁਲਾਈ ਤੋਂ 10 ਅਗਸਤ ਦੇ ਵਿਚਕਾਰ ਸੋਮਵਾਰ, ਮੰਗਲਵਾਰ ਅਤੇ ਐਤਵਾਰ ਨੂੰ ਛੱਡ ਬਾਕੀ ਦਿਨ ਉਡਾਣ ਭਰੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਬਦਲਾਅ ਕੇਵਲ 10 ਅਗਸਤ ਤੱਕ ਰਹਿਣਗੇ। ਜਿਸ ਤੋਂ ਬਾਅਦ ਇਹ ਫਲਾਈਟ ਆਮ ਵਾਂਗ ਹਰ-ਰੋਜ਼ ਉਡਾਣ ਭਰੇਗੀ। ਇਸ ਸਬੰਧੀ ਯਾਤਰੀ ਏਅਰ ਇੰਡੀਆ ਦੇ ਏਅਰਪੋਰਟ ਨੰਬਰ 0172 2242201/2242202, ਸਿਟੀ ਬੁਕਿੰਗ ਦਫ਼ਤਰ 0172-2624941/943 ਅਤੇ ਕਾਲ ਸੈਂਟਰ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ 18602331407 ਆਦਿ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ।
Total Responses : 189