ਅੰਮ੍ਰਿਤਸਰ, 22 ਜੁਲਾਈ 2019 (ਮਨਪ੍ਰੀਤ ਸਿੰਘ ਜੱਸੀ) - ਜਲਿਆਂਵਾਲਾ ਬਾਗ਼ ਦੀ ਦਿੱਖ ਵਿਗਾੜਨ ਦੇ ਵਿਰੋਧ 'ਚ ਕਿਰਤੀ ਕਿਸਾਨ ਯੂਨੀਅਨ ਵਲੋਂ ਅੱਜ ਭੰਡਾਰੀ ਪੁੱਲ ਤੋਂ ਲੈ ਕੇ ਜਲਿਆਂਵਾਲਾ ਬਾਗ਼ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਰਦੇਵ ਸਿੰਘ ਸੰਧੂ, ਰਛਪਾਲ ਸਿੰਘ, ਬਲਵਿੰਦਰ ਸਿੰਘ ਬਾਜਵਾ, ਨਿਰਮਲ ਸਿੰਘ ਘਾਲੀ, ਧੰਨਵੰਤ ਸਿੰਘ ਖਤਰਾਏਕਲਾਂ, ਸੁਖਰਾਜ ਸਿੰਘ ਛੀਨਾ, ਪ੍ਰਭਜੀਤ ਸਿੰਘ ਤਿੰਮੋਵਾਲ, ਪ੍ਰਸ਼ੋਤਮ ਸਿੰਘ ਗਹਿਰੀ ਅਤੇ ਵਿਦਿਆਰਥੀ ਆਗੂ ਰਜਿੰਦਰ ਸਿੰਘ ਮਝੈਲ, ਗੁਰਪਾਲ ਸਿੰਘ ਗੁਰੀ ਨੇ ਕਿਹਾ ਕਿ ਇਹ ਵਰ੍ਹਾ ਜਲਿਆਂਵਾਲੇ ਬਾਗ਼ ਦੀ ਸ਼ਤਾਬਦੀ ਦਾ ਵਰ੍ਹਾ ਹੈ ਪ੍ਰੰਤੂ 100 ਵਰ੍ਹੇ ਪੂਰੇ ਹੋਣ ਦੇ ਬਾਵਜੂਦ, ਜਲਿਆਂਵਾਲੇ ਬਾਗ਼ ਨਾਲ ਸਬੰਧਿਤ ਇਤਿਹਾਸਕ ਇਮਾਰਤਾਂ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ, ਉਲਟਾ ਜਲਿਆਂਵਾਲੇ ਬਾਗ਼ ਦੀ ਮੌਜੂਦਾ ਦਿੱਖ ਨੂੰ ਵੀ ਵਿਗਾੜਿਆ ਜਾ ਰਿਹਾ ਹੈ। ਜਦਕਿ ਉਹ ਸਾਮਰਾਜ ਵਿਰੋਧੀ ਘੋਲਾਂ ਨੂੰ ਉਤਸ਼ਾਹ ਦੇਣ ਵਾਲਾ ਸਥਾਨ ਹੈ। ਆਗੂਆਂ ਨੇ ਕਿਹਾ ਕਿ ਜਥੇਬੰਦੀ ਵਲੋਂ ਜਲਿਆਂਵਾਲੇ ਬਾਗ਼ ਨਾਲ ਸਬੰਧਿਤ ਕੌੜਿਆਂ ਵਾਲੀ ਗਲੀ, ਸੈਫ਼-ਉਦ-ਦੀਨ ਕਿਚਲੂ ਦਾ ਘਰ, ਡਾ: ਸੱਤਿਆਪਾਲ ਦਾ ਘਰ, ਸ੍ਰੀਮਤੀ ਰਤਨਦੇਵੀ ਦਾ ਘਰ, ਸਆਦਤ ਹਸਨ ਮੰਟੋ ਦਾ ਘਰ, ਵੰਦੇਮਾਤਰਮ ਹਾਲ ਆਦਿ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿਸ ਕਰ ਕੇ ਪੰਜਾਬ ਸਰਕਾਰ ਅਤੇ ਅੰਮ੍ਤਿਸਰ ਮਿਊਾਸੀਪਲ ਕਾਰਪੋਰੇਸ਼ਨ ਨੂੰ ਤੁਰੰਤ ਇਨ੍ਹਾਂ ਥਾਵਾਂ 'ਤੇ ਸਬੰਧਿਤ ਇਤਿਹਾਸ ਨਾਲ ਉਕਰੇ ਬੋਰਡ ਲਾਉਣੇ ਚਾਹੀਦੇ ਹਨ। ਆਗੂਆਂ ਕਿਹਾ ਕਿ ਦੁਨੀਆਂ ਭਰ ਵਿਚ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਦੇ ਸਰੂਪ ਭਾਵੇਂ ਉਸੇ ਰੂਪ ਵਿਚ ਕਾਇਮ ਨਹੀਂ ਰਹੇ ਪ੍ਰੰਤੂ ਉੱਥੋਂ ਦੀਆਂ ਸਥਾਨਕ ਸਰਕਾਰਾਂ ਨੇ ਉਨ੍ਹਾਂ ਥਾਵਾਂ ਦੀ ਇਤਿਹਾਸਕ ਮਹੱਤਤਾ ਨੂੰ ਸਮਝਦੇ ਹੋਏ। ਨਵੇਂ ਰੂਪਾਂ ਸਾਹਮਣੇ ਇਤਿਹਾਸ ਨਾਲ ਉੱਕਰੇ ਬੋਰਡ ਉਨ੍ਹਾਂ ਸਾਹਮਣੇ ਜੜ੍ਹ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਲਿਆਂਵਾਲੇ ਬਾਗ਼ ਦੀ ਮੌਜੂਦੀ ਸਥਿਤੀ ਨੂੰ ਬਰਕਰਾਰ ਰੱਖਦੇ ਹੋਏ ਉਸ ਨਾਲ ਸਬੰਧਿਤ ਇਤਿਹਾਸਕ ਇਮਾਰਤਾਂ ਨੂੰ ਜਿਥੇ ਲੋਕਾਂ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ। ਉੱਥੇ ਹੀ ਜਲਿਆਂਵਾਲੇ ਬਾਗ਼ ਵਿਚ ਐਾਟਰੀ ਟਿਕਟ ਲਗਾਏ ਜਾਣ ਦਾ ਡੱਟਵਾਂ ਵਿਰੋਧ ਕਰਦੀ ਹੈ। ਇਸ ਮੌਕੇ ਸੁਰਿੰਦਰ ਸਿੰਘ ਛੱਜਲਵੱਢੀ, ਦਿਲਬਾਗ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਭੱਲਾ, ਡਾ: ਕੁਲਵੰਤ ਸਿੰਘ ਛੱਜਲਵੱਢੀ ਆਦਿ ਹਾਜ਼ਰ ਸਨ।