ਨਵੀਂ ਦਿੱਲੀ, 24 ਜੁਲਾਈ 2019 - ਭੀੜ ਹਿੰਸਾ 'ਤੇ ਫਿਲਮ ਨਿਰਦੇਸ਼ਕ ਅਦੂਰ ਗੋਪਾਲਕ੍ਰਿਸ਼ਨਨ ਅਤੇ ਅਨੁਰਾਗ ਕਸ਼ਯਪ ਸਣੇ ਕੁੱਲ 49 ਫਿਲਮ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਚਿੰਤਾ ਪ੍ਰਗਟ ਕੀਤੀ। ਚਿੱਠੀ 'ਚ ਉਨ੍ਹਾਂ ਦੁਆਰਾ ਲਿਖਿਆ ਗਿਆ ਕਿ ਧਰਮ ਦੇ ਨਾਮ 'ਤੇ ਕੁਝ ਨ ਕੁਝ ਹੋ ਰਿਹਾ ਹੈ। ਉਨ੍ਹਾਂ ਲਿਖਿਆ ਕਿ, " ਅਫਸੋਸ ਦੀ ਗੱਲ ਹੈ ਕਿ 'ਜੈ ਸ਼੍ਰੀ ਰਾਮ' ਅੱਜ ਇੱਕ ਭੜਕਾਊ ਯੁੱਧ ਬਣ ਚੁੱਕਾ ਹੈ। ਚੜ੍ਹਦੀ 2000 ਤੋਂ 29 ਅਕਤੂਬਰ 2018 ਵਿਚਕਾਰ 254 ਧਾਰਮਿਕ ਪਹਿਚਾਣ ਅਧਾਰਿਤ ਹਿੰਸਾ ਦਰਜ ਕੀਤੀ ਗਈ ਸੀ। ਜਦਕਿ 2016 'ਚ ਦਲਿਤਾਂ 'ਤੇ ਜ਼ੁਲਮ ਦੇ 840 ਮਾਮਲੇ ਸਾਹਮਣੇ ਆਏ ਹਨ।"
ਚਿੱਠੀ 'ਚ ਇਹ ਵੀ ਪੁੱਛਿਆ ਗਿਆ ਹੈ ਕਿ , " ਪਿਆਰੇ ਪ੍ਰਧਾਨ ਮੰਤਰੀ ਜੀ ਦੋਸ਼ੀਆਂ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ।"
ਭਾਵੇਂ ਮੋਦੀ ਸਰਕਾਰ ਦੂਜੀ ਵਾਰ ਭਾਰਤ 'ਚ ਆਪਣੀ ਸੱਤਾ ਕਾਇਮ ਰੱਖਣ 'ਚ ਕਾਮਯਾਬ ਰਹੀ ਹੋਵੇ ਪਰ ਬੁੱਧੀਜੀਵੀਆਂ ਤੇ ਸਮਾਜ ਦੇ ਅਕਸ ਨੂੰ ਫਿਲਮਾਂ ਰਾਹੀਂ ਲੋਕਾਂ ਤੱਕ ਪਹੁੰਚਾਉਣ ਵਾਲੇ ਐਕਟਰਾਂ, ਡਾਇਰੈਕਟਰਾਂ ਨੇ ਇਸ ਗੰਭੀਰ ਮੁੱਦੇ 'ਤੇ ਚਿੰਤਾ ਪ੍ਰਗਟ ਕੀਤੀ ਹੈ ਜੋ ਕਿ ਮੋਦੀ ਸਰਕਾਰ ਦੁਆਰਾ ਧਰਮ ਦੇ ਨਾਂਅ 'ਤੇ ਰਾਜਨੀਤੀ ਕਰਨਾ ਜਾਹਰ ਹੋ ਰਿਹਾ ਹੈ।