ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਪੰਜਾਬੀ ਸ਼ਾਰਟਹੈਂਡ ਦੀਆਂ ਕਲਾਸਾਂ ਲਈ ਫਾਰਮ ਜਮ੍ਹਾਂ
ਕਰਵਾਉਣ ਦੀ ਆਖਰੀ ਮਿਤੀ 20 ਅਗਸਤ
ਪਟਿਆਲਾ, 26 ਜੁਲਾਈ 2019 - ਜ਼ਿਲ੍ਹਾ ਭਾਸ਼ਾ ਅਫ਼ਸਰ ਪਟਿਆਲਾ ਸ਼ੀਮਤੀ ਚੰਦਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਪੰਜਾਬੀ ਸਟੈਨੋਗ੍ਰਾਫੀ ਦੀਆਂ ਮੁਫ਼ਤ ਕਲਾਸਾਂ 1 ਸਤੰਬਰ 2019 ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਪੰਜਾਬੀ ਸ਼ਾਰਟਹੈਂਡ ਮੁੱਢਲੀ ਕਲਾਸ, ਪੰਜਾਬੀ ਸ਼ਾਰਟਹੈਂਡ ਤੇਜ਼ਗਤੀ ਅਤੇ ਅਧਿਐਨ ਤੇ ਅਧਿਆਪਨ ਸ਼੍ਰੇਣੀਆਂ ਦੇ ਦਾਖਲੇ ਲਈ ਫਾਰਮ 1 ਅਗਸਤ ਤੋਂ ਦਿੱਤੇ ਜਾਣਗੇ ਅਤੇ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 20 ਅਗਸਤ ਹੈ। ਉਹਨਾਂ ਦੱਸਿਆ ਕਿ ਇਹਨਾਂ ਸ਼੍ਰੇਣੀਆਂ ਦੇ ਦਾਖਲੇ ਦੀ ਮੁੱਢਲੀ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਹੈ ਅਤੇ 10ਵੀਂ ਪੰਜਾਬੀ ਵਿਸ਼ੇ ਵਜੋਂ ਪਾਸ ਕੀਤੀ ਹੋਣੀ ਲਾਜ਼ਮੀ ਹੈ।
ਸ਼੍ਰੀਮਤੀ ਚੰਦਨਦੀਪ ਕੌਰ ਨੇ ਦੱਸਿਆ ਕਿ ਪੰਜਾਬੀ ਸ਼ਰਟਹੈਂਡ ਤੇਜ਼ਗਤੀ ਅਤੇ ਅਧਿਐਨ ਤੇ ਅਧਿਆਪਨ ਦੇ ਦਾਖਲੇ ਲਈ ਪੰਜਾਬੀ ਸ਼ਰਟਹੈਂਡ ਦਾ ਟੈਸਟ 80 ਸ਼ਬਦ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਰਾਵੀ ਫੌਂਟ ਨਾਲ 21 ਅਗਸਤ 2019 ਨੂੰ ਸਵੇਰੇ 10.00 ਵਜੇ ਲਿਆ ਜਾਵੇਗਾ। ਇਹਨਾਂ ਸਾਰੀਆਂ ਕਲਾਸਾਂ ਦੀ ਇੰਟਰਵਿਊ 26 ਅਗਸਤ 2019 ਨੂੰ ਸਵੇਰੇ 10.00 ਵਜੇ ਹੋਵੇਗੀ। ਉਹਨਾਂ ਕਿਹਾ ਕਿ ਉਮੀਦਵਾਰ ਆਪਣੇ ਅਸਲ ਸਟੀਫਿਕੇਟ ਨਾਲ ਲੈ ਕੇ 26 ਅਗਸਤ 2019 ਨੂੰ ਸਵੇਰੇ 10.00 ਵਜੇ ਜ਼ਿਲ੍ਹਾ ਭਾਸ਼ਾ ਦਫ਼ਤਰ ਪਟਿਆਲਾ ਵਿਖੇ ਹਾਜ਼ਰ ਹੋਣ। ਉਹਨਾਂ ਦੱਸਿਆ ਕਿ ਉਪਰੋਕਤ ਸ਼੍ਰੇਣੀਆਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਉਮੀਦਵਾਰ 1 ਅਗਸਤ, 2019 ਤੋਂ ਫਾਰਮ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਭਾਸ਼ਾ ਭਵਨ ਸ਼ੇਰਾਂ ਵਾਲਾ ਗੇਟ, ਪਟਿਆਲਾ ਤੋਂ ਮੁਫ਼ਤ ਪ੍ਰਾਪਤ ਕਰ ਸਕਦੇ ਹਨ।