ਜੀ ਐਸ ਪੰਨੂ
ਪਟਿਆਲਾ, 26 ਜੁਲਾਈ 2019 - ਬਾਰਾਂਦਰੀ ਬਾਗ ਵਿਖੇ ਤੀਜਾ ਤੀਆਂ ਦਾ ਮੇਲਾ ਮਨਾਇਆ ਜਾ ਰਿਹਾ ਹੈ। ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ 27 ਜੁਲਾਈ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਮਨਾਏ ਜਾ ਰਹੇ ਇਸ ਤੀਆਂ ਦੇ ਮੇਲੇ ਵਿਚ ਵਿਰਾਸਤੀ ਵਸਤਾਂ ਜਿਸ ਵਿਚ ਚਰਖਾ ਕੱਤਣਾ, ਦਰੀਆਂ ਬੁਨਣਾ, ਦੁੱਧ ਰਿੜਕਣਾ, ਮਹਿੰਦੀ ਲਗਾਉਣਾ ਅਤੇ ਫੁਲਕਾਰੀਆਂ ਕੱਢਣ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਤੀਆਂ ਦੇ ਇਸ ਮੇਲੇ 'ਚ ਲੋਕ ਗੀਤ, ਗਿੱਧਾ ਅਤੇ ਬੋਲੀਆਂ ਸਮੇਤ ਹੋਰ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਰਵਾਇਤੀ ਖਾਣੇ ਜਿਸ ਵਿਚ ਮਾਲ ਪੂੜੇ ਅਤੇ ਪਕੌੜਿਆਂ ਦੇ ਵੀ ਸਟਾਲ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਈ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਤੀਆਂ ਦੇ ਮੇਲੇ 'ਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੀਆਂ ਵਿਦਿਆਰਥਣਾਂ ਵੀ ਹਿੱਸਾ ਲੈਣਗੀਆਂ। ਡਿਪਟੀ ਡਾਇਰੈਕਟਰ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਆਪਣੇ ਵਿਰਸੇ ਨਾਲ ਨੌਜਵਾਨ ਪੀੜੀ ਨੂੰ ਜੋੜਨ ਲਈ ਇਸ ਮੇਲੇ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ।