← ਪਿਛੇ ਪਰਤੋ
ਪਟਿਆਲਾ, 27 ਜੁਲਾਈ 2019 - ਪਟਿਆਲਾ ਦੇ ਕੋਲ ਨਰਵਾਣਾ ਕੋਲੋਂ ਵਹਿੰਦੀ ਨਹਿਰ 'ਚੋਂ ਅੱਜ ਇੱਕ ਬੱਚੇ ਦੀ ਲਾਸ਼ ਮਿਲੀ। ਪਹਿਲਾਂ ਇਸ ਸ਼ੱਕ ਜਾਤਇਆ ਜਾ ਰਿਹਾ ਸੀ ਕਿ ਇਹ ਲਾਸ਼ ਖੇੜੀ ਗੰਢਿਆਂ ਪਿੰਡ ਦੇ ਦੋ ਬੱਚਿਆਂ ਹਸਨਦੀਪ ਸਿੰਘ (6 ਸਾਲ) ਤੇ ਜਸ਼ਨਦੀਪ ਸਿੰਘ (10 ਸਾਲ) 'ਚੋਂ ਇੱਕ ਦੀ ਹੋ ਸਕਦੀ ਹੈ। ਪਰ ਬਾਅਦ 'ਚ ਜਦੋਂ ਪਰਿਵਾਰ ਦੇ ਮੈਂਬਰਾਂ ਵੱਲੋਂ ਲਾਸ਼ ਦੀ ਸ਼ਨਾਖਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਬੱਚੇ ਦੀ ਲਾਸ਼ ਨਹੀਂ ਹੈ। ਜਦੋਂ ਕਿ ਅਜੇ ਤੱਕ ਵੀ ਬੱਚੇ ਦੀ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ। ਹਾਲਾਂਕਿ, ਜੇਕਰ ਸ਼ਨਾਖ਼ਤ ਨਹੀਂ ਹੁੰਦੀ ਤਾਂ ਡੀਐਨਏ ਟੈਸਟ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
Total Responses : 942