← ਪਿਛੇ ਪਰਤੋ
ਪਟਿਆਲਾ, 8 ਅਗਸਤ 2019 (ਜੀ ਐਸ ਪੰਨੂ) - ਰਾਜਪੁਰਾ ਸੱਟਾ ਬਾਜ਼ਾਰ ਨੇੜੇ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਸੱਟੇ ਦੇ ਕਾਰੋਬਾਰ ਦੌਰਾਨ 2 ਧਿਰਾਂ ‘ਚ ਲੜਾਈ ਹੋ ਗਈ। ਇਸ ਦੌਰਾਨ ਗੋਲੀਆਂ ਵੀ ਚੱਲੀਆਂ। ਇਸ ਗੋਲੀਬਾਰੀ ‘ਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਦੀ ਪਹਿਚਾਣ ਨਰਿੰਦਰ ਆਹੂਜਾ ਵਜੋਂ ਹੋਈ ਹੈ। ਜਾਣਕਾਰੀ ਦੇ ਮੁਤਾਬਕ ਗੋਲੀ ਮਾਰਨ ਵਾਲਾ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਤਾਂ ਦੇਖਿਆ ਖੂਨ ਨਾਲ ਸੜਕ ਤੱਕ ਗੱਚ ਹੋਈ ਪਈ ਸੀ। ਜਿਸ ਤੋਂ ਬਾਅਦ ਜ਼ਖਮੀ ਨੂੰ ਪਟਿਆਲਾ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁਹਾਲੀ ਰੈਫਰ ਕਰ ਦਿੱਤਾ ਹੈ।
Total Responses : 862