ਅਨੰਦਪੁਰ ਸਾਹਿਬ, 08 ਅਗਸਤ 2019 (ਚੋਵੇਸ਼ ਲਟਾਵਾ) - ਅਜੋਕੀ ਨੌਜਵਾਨ ਪੀੜ੍ਹੀ ਦਿਨ ਪ੍ਰਤੀ ਦਿਨ ਪੰਜਾਬੀ ਮਾਂ ਬੋਲੀ ਨੂੰ ਭੁੱਲਦੀ ਜਾ ਰਹੀ ਹੈ ਅਤੇ ਪੰਜਾਬੀ ਮਾਂ ਬੋਲੀ ਦਾ ਮਿਆਰ ਡਿੱਗਦਾ ਜਾ ਰਿਹਾ ਹੈ। ਜਿਸ ਦਾ ਮੁੱਖ ਕਾਰਨ ਮਾਂ-ਪਿਓ ਵੀ ਹਨ ਕਿਉਂਕਿ ਹਰੇਕ ਮਾਂ-ਪਿਓ ਇਹ ਸੋਚਦਾ ਹੈ ਕਿ ਉਸ ਦਾ ਬੱਚਾ ਅੰਗਰੇਜ਼ੀ ਬੋਲੇ ਅਤੇ ਅੰਗਰੇਜ਼ੀ ਪੜ੍ਹੇ ਪਰ ਗੁਰੂਆਂ ਪੀਰਾਂ ਵੱਲੋਂ ਵਰਤੀ ਜਾਣ ਵਾਲੀ ਗੁਰਮੁਖੀ ਭਾਸਾ ਅਤੇ ਆਪਣੇ ਸੱਭਿਆਚਾਰ ਨੂੰ ਨਾ ਭੁੱਲਣ ਲਈ ਸ੍ਰੀ ਅਨੰਦਪੁਰ ਸਾਹਿਬ ਦੀਆਂ ਕੁਝ ਸੰਸਥਾਵਾਂ ਮੁਹਰੇ ਆਈਆਂ ਜਿਹਨਾਂ ਵੱਲੋਂ ਇਸ ਰੰਗਾ-ਰੰਗ ਸਮਾਗਮ “ਮਹਿਫ਼ਲੇ ਏ ਗ਼ਜ਼ਲ “ ਕਰਵਾਇਆਂ ਗਿਆ ਜਿਸ ਵਿਚ ਨਾਮਵਾਰ ਕਵਿ ਤੇ ਲੇਖਕ ਸਿਵ ਕੁਮਾਰ ਬਟਾਲਵੀ, ਮੁਹੰਮਦ ਰਫੀ, ਡਾ. ਸੁਰਜੀਤ ਪਾਤਰ, ਜਗਦੇਵ ਮੀਆਪੁਰੀ, ਬੈਂਸ ਸਰਨਜੀਤ ਆਦਿ ਦੀਆ ਰਚਨਾਵਾਂ ਸੁਰੀਲੀ ਆਵਾਜ਼ ਸੁਨੀਲ ਡੋਗਰਾ ਵੱਲੋਂ ਗਾਇਆ ਗਿਆ।
ਬੱਚਿਆਂ ਨੂੰ ਆਪਣੇ ਵਿਰਸੇ ਅਤੇ ਮਾਂ ਬੋਲੀ ਨਾਲ ਜੋੜਨ ਲਈ ਸਮਾਜ ਸੇਵੀ ਸੰਸਥਾ ਨੇ ਵਿਰਾਸਤ-ਏ-ਖ਼ਾਲਸਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤ-ਏ-ਖਾਲਸਾ ਵਿੱਚ ਇੱਕ ਵਿਰਸਾਈ ਸਮਾਗਮ ਰੱਖਿਆ ਜਿਸ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੇਖਕਾਂ ਦੀਆਂ ਗ਼ਜ਼ਲਾਂ ਅਤੇ ਸੁਫੀਆ ਅੰਦਾਜ਼ ਵਿੱਚ ਗਾ ਕੇ ਬੱਚਿਆਂ ਨੁੰ ਆਪਣੇ ਸਿਭਆਚਾਰ ਅਤੇ ਪੰਜਾਬੀ ਮਾਂ ਬੋਲੀ ਨਾਲ ਜੋੜੇ ਦਾ ਇਕ ਉਪਰਾਲਾ ਕੀਤਾ ਗਿਆ ਇਹ ਗ਼ਜ਼ਲਾਂ ਸੂਫੀ ਗਾਇਕ ਸੁਨੀਲ ਡੋਗਰਾ ਜੋ ਕਿ ਨੰਗਲ ਸ਼ਹਿਰ ਦੇ ਰਹਿਣ ਵਾਲੇ ਹਨ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗਈਆਂ ਤੇ ਦਰਸ਼ਕਾਂ ਤੇ ਸ੍ਰੋਤਿਆਂ ਦਾ ਦਿਲ ਮੋਹ ਲਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪੰਜਾਬੀ ਮਾਂ ਬੋਲੀ ਦੇ ਸ਼ੁੱਭ ਚਿੰਤਕ ਅਤੇ ਪ੍ਰਸਿੱਧ ਲੇਖਕ ਸ਼ਰਨਜੀਤ ਬੈਂਸ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ ਜਿੱਥੇ ਉਨ੍ਹਾਂ ਦਰਸ਼ਕਾਂ ਨਾਲ ਰੱਬ ਰੂ ਹੁੰਦੇ ਹੋਏ ਦੱਸਿਆ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਸਭ ਤੋਂ ਪਹਿਲਾਂ ਬੱਚਿਆਂ ਲਈ ਉਨ੍ਹਾਂ ਦੇ ਮਾਪੇ ਹੀ ਅਧਿਆਪਕ ਹਨ ਜੇਕਰ ਅਸੀਂ ਘਰ ਦੇ ਵਿੱਚ ਰਹਿ ਕੇ ਪੰਜਾਬੀ ਬੋਲਾਂਗੇ ਤਾਂ ਹੀ ਅਸੀਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰ ਸਕਦੇ ਹਾਂ ਇਸ ਮੌਕੇ ਉਹਨਾਂ ਕਿਹਾ ਕਿ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇਸ ਸੱਭਿਆਚਾਰਕ ਪ੍ਰੋਗਰਾਮ ਦੀ ਸੁਰੁਆਤ ਕੀਤੀ ਹੇ ਤੇ ਹੋਰ ਸ਼ਹਿਰਾਂ ਵਿੱਚ ਜਾ ਕੇ ਵੀ ਲੋਕਾਂ ਨੁੰ ਜੋੜਨ ਦਾ ਉਪਰਾਲਾ ਕਰਾਂਗੇ।