ਪਟਿਆਲਾ, 12 ਅਗਸਤ 2019 - ਈਦ ਉਲ ਅਜ਼ਹਾ ਦੇ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾ ਨੂੰ ਈਦ ਮੌਕੇ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਸੁਨੇਹਾ ਦਿੱਤਾ ਹੈ ਕਿ ਕੁਰਬਾਨੀਆਂ ਪੈਗੰਬਰ ਇਬਰਾਹੀਮ ਦੀ ਪੈਰਵੀ ਹੈ, ਇਸ ਲਈ ਪੈਗੰਬਰ ਇਬਰਾਹੀਮ ਵਾਂਗ ਹੀ ਇਨਸਾਨ ਨੂੰ ਆਪਣਾ ਸਭ ਕੁਝ ਰੱਬ ਦਾ ਰਾਹ 'ਤੇ ਕੁਰਬਾਨ ਕਰਨ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ।
ਇਸਲਾਮ ਧਰਮ ਵਿੱਚ ਸਫ਼ਾਈ ਨੂੰ ਅੱਧਾ ਈਮਾਨ ਮੰਨਿਆ ਜਾਂਦਾ ਹੈ ਇਸ ਲਈ ਈਦ ਦੇ ਮੌਕੇ ਤੇ ਸਾਨੂੰ ਸਫ਼ਾਈ ਦਾ ਵੀ ਖਾਸ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਸਮੁੱਚਾ ਇਨਸਾਨੀ ਭਾਈਚਾਰਾ ਗੰਦਗੀ ਦੇ ਨਾਲ ਨਾਲ ਹਰ ਤਰ੍ਹਾਂ ਦੀਆਂ ਜਿਹਨੀਂ ਬੁਰਾਈਆਂ ਤੋਂ ਵੀ ਪਾਕ ਸਾਫ਼ ਰਹੇ। ਰੱਬ ਕਰੇ ਈਦ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ।