ਪਟਿਆਲ਼ਾ, 12 ਅਗਸਤ 2019 - ਜ਼ਿਲ੍ਹਾ ਪਟਿਆਲ਼ਾ ਵਿਖੇ ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ, ਉਨ੍ਹਾਂ ਦੀ ਧਰਮ ਪਤਨੀ ਡਾ ਸੁਖਮੀਨ ਕੌਰ ਸਿੱਧੂ ਅਤੇ ਸਮੂਹ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਵੱਲੋਂ ਪੰਜਾਬ ਦੀਆਂ ਧੀਆਂ ਦੀ ਹੋਂਦ ਨੂੰ ਬਚਾਉਣ ਲਈ ਅਤੇ ਧੀਆਂ ਦੇ ਸਤਿਕਾਰ ਨੂੰ ਉੱਚਾ ਚੁੱਕਣ ਲਈ ਇੱਕ ਨਵੀਂ ਮੁਹਿਮ 'ਕੁੱਖ ਅਤੇ ਰੁੱਖ ਨੂੰ ਬਚਾਉਣ ਦਾ ਹੋਕਾ' ਚਲਾਈ ਗਈ।
ਇਹ ਤੀਆਂ ਦਾ ਤਿਓਹਾਰ ਮਿਤੀ 11 ਅਗਸਤ 2019 ਨੂੰ ਸਮੂਹ ਪੁਲਿਸ ਪਰਿਵਾਰਾਂ ਨੇ ਮਿਲ ਕੇ ਕੁੱਖ ਅਤੇ ਰੁੱਖ ਬਚਾਉਣ ਦਾ ਹੋਕਾ ਦੇ ਕੇ ਮਨਾਇਆ। ਇਸ ਮੌਕੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਕੇ ਐਸ.ਐਸ.ਪੀ ਪਟਿਆਲ਼ਾ, ਉਨ੍ਹਾਂ ਦੀ ਧਰਮ ਪਤਨੀ ਅਤੇ ਸਮੂਹ ਪੁਲਿਸ ਫੋਰਸ ਦੇ ਪਰਿਵਾਰਾਂ ਦਾ ਹੌਂਸਲਾ ਵਧਾਇਆ ਅਤੇ ਇਸ ਚੁੱਕੇ ਗਏ ਕਦਮ ਨੂੰ ਸ਼ਲਾਘਾਯੋਗ ਦੱਸਿਆ।