ਨਵੀਂ ਦਿੱਲੀ, 12 ਅਗਸਤ 2019 - ਦਿੱਲੀ ਹਾਈ ਕੋਰਟ ਨੇ ਬਿਜਲੀ ਚੋਰੀ ਦੇ ਕੇਸ 'ਚ ਵਿਅਕਤੀ ਨੂੰ ਸਜ਼ਾ ਵਜੋਂ 50 ਪੌਦੇ ਲਾਉਣ ਦੇ ਹੁਕਮ ਦਿੱਤੇ ਹਨ। ਕੋਰਟ ਨੇ ਉਕਤ ਸ਼ਖਸ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਸਾਰੇ ਪੌਦੇ ਲਾ ਕੇ ਡਿਪਟੀ ਕਨਜ਼ਰਵੇਟਰ ਆਫ ਫੌਰੈਸਟ ਨੂੰ ਰਿਪੋਰਟ ਕਰਨ ਲਈ ਹੁਕਮ ਦਿੱਤੇ ਹਨ।
ਕੋਰਟ ਨੇ ਵਣ ਵਿਭਾਗ ਦੇ ਅਧਿਕਾਰੀ ਨੂੰ ਇੰਨ੍ਹਾਂ ਪੌਦਿਆਂ ਦੀ ਸਾਂਭ ਸੰਭਾਲ ਲਈ ਨਿਰਦੇਸ਼ ਦਿੱਤੇ ਹਨ ਜਦਕਿ ਹਰ ਛੇ ਮਹੀਨੇ ਬਾਅਦ ਉਨ੍ਹਾਂ ਦੀ ਤਸਵੀਰ ਖਿੱਚ ਕੇ ਅਦਾਲਤ 'ਚ ਪੇਸ਼ ਕਰਨੀ ਹੋਏਗੀ। ਪੌਦੇ ਲਾਉਣ ਦੀ ਸਜ਼ਾ ਮਿਲਣ ਵਾਲੇ ਸ਼ਖਸ ਖਿਲਾਫ ਬਿਜਲੀ ਚੋਰੀ ਕਰਨ ਦਾ ਕੇਸ ਸੀ।