ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 12 ਅਗਸਤ - ਆਨਰੇਰੀ ਕੌਂਸਲੇਟ ਭਾਰਤ ਸਰਕਾਰ ਸ. ਭਵਦੀਪ ਸਿੰਘ ਢਿੱਲੋਂ ਅਤੇ ਭਾਰਤੀ ਹਾਈ ਕਮਿਸ਼ਨ ਵਲਿੰਗਟਨ ਦੇ ਯਤਨਾ ਸਦਕਾ ਇਸ ਵਾਰ ਫਿਰ 15 ਅਗਸਤ (ਆਜ਼ਾਦੀ ਦਿਵਸ) ਮੌਕੇ 'ਔਕਲੈਂਡ ਵਾਰ ਮੈਮੋਰੀਅਲ ਮਿਊਜ਼ੀਅਮ' ਔਕਲੈਂਡ ਭਾਰਤੀ ਤਿਰੰਗੇ ਦੇ ਤਿੰਨ ਰੰਗਾਂ ਕੇਸਰੀ, ਚਿੱਟੇ ਅਤੇ ਹਰੇ ਰੰਗ ਦੇ ਵਿਚ ਰੁਸ਼ਨਾ ਜਾਵੇਗਾ।
ਸ਼ਾਮ 5 ਵਜੇ ਇਹ ਤਿੰਨ ਰੰਗਾਂ ਦੀ ਰੋਸ਼ਨੀ ਪੂਰੀ ਇਮਾਰਤ ਦੇ ਮੁੱਖੜੇ ਉਤੇ ਪੈ ਕੇ ਉਜਵਲ ਹੋ ਜਾਵੇਗੀ। ਇਹ ਨਜ਼ਾਰਾ ਵੇਖਣ ਲਈ ਕੋਈ ਐਂਟਰੀ ਫੀਸ ਨਹੀਂ ਹੋਵੇਗੀ। ਇਸ ਮੌਕੇ ਖਾਣ-ਪੀਣ ਦਾ ਪ੍ਰਬੰਧ ਰਹੇਗਾ, ਸੰਗੀਤ ਵੀ ਵਜੇਗਾ ਅਤੇ ਖੂਬ ਸਾਰਾ ਰੌਣਕ ਮੇਲਾ ਹੋਵੇਗਾ।