← ਪਿਛੇ ਪਰਤੋ
ਬੀ.ਐੱਸ.ਐਫ ਵੱਲੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਖੇਮਕਰਨ, 12 ਅਗਸਤ (ਮਨਪ੍ਰੀਤ ਸਿੰਘ ਜੱਸੀ) - ਸੈਕਟਰ ਖੇਮਕਰਨ ਵਿਖੇ ਭਾਰਤੀ ਸਰਹੱਦੀ ਚੌਂਕੀ ਕੁਲਵੰਤ ਦੇ ਇਲਾਕੇ ਤੋਂ ਤਲਾਸ਼ ਮੁਹਿੰਮ ਦੌਰਾਨ ਬੀ.ਐੱਸ.ਐਫ ਵਲੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।। ਸੂਤਰਾਂ ਮੁਤਾਬਿਕ, ਬਰਾਮਦ ਹੋਈ ਇਹ ਹੈਰੋਇਨ 2-2 ਲੀਟਰ ਦੀਆਂ ਦੋ ਬੋਤਲਾਂ ਅਤੇ ਤਿੰਨ ਪੈਕਟਾਂ 'ਚ ਸੀ ਅਤੇ ਇਹ ਜ਼ੀਰੋ ਲਾਈਨ ਦੇ ਬਿਲਕੁਲ ਕਰੀਬ ਜਮੀਨ 'ਚ ਦੱਬੀ ਹੋਈ ਸੀ ਜਿਸ 'ਤੇ ਬੀ.ਐੱਸ.ਐਫ ਦੇ ਜਵਾਨਾਂ ਦੀ ਨਜ਼ਰ ਪਈ।। ਬੀ.ਐੱਸ.ਐਫ ਦੇ ਜਵਾਨਾਂ ਵਲੋਂ ਇਸ ਖੇਪ ਦੀ ਬਰਾਮਦਗੀ ਤੋਂ ਬਾਅਦ ਬੜੀ ਬਾਰੀਕੀ ਨਾਲ ਇਲਾਕੇ ਦੀ ਛਾਣਬੀਣ ਕੀਤੀ ਗਈ। ਬਰਾਮਦ ਹੋਈ ਹੈਰੋਇਨ ਸਾਢੇ ਛੇ ਕਿੱਲੋ ਦੱਸੀ ਜਾ ਰਹੀ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 33 ਕਰੋੜ ਦੇ ਕਰੀਬ ਦਸੀ ਜਾ ਰਹੀ ਹੈ।।
Total Responses : 189