ਚੰਡੀਗੜ੍ਹ, 13 ਅਗਸਤ 2019 - ਪੰਜਾਬ ਪੁਲਿਸ ਦੇ ਡੀਐਸਪੀ ਵੱਲੋਂ ਦੇਸ਼ ਭਗਤੀ 'ਤੇ ਇੱਕ ਗੀਤ ਗਾਇਆ ਗਿਆ ਹੈ। "ਦਿਲ ਸੇ ਸਲਾਮ" ਇੱਕ ਭਾਰਤੀ ਦੇਸ਼ਭਗਤੀ ਦਾ ਗਾਣਾ ਹੈ, ਜਿਸਨੂੰ ਮੋਹਾਲੀ 'ਚ ਤੈਨਾਤ ਡੀ ਐਸ ਪੀ, ਪੰਜਾਬ ਪੁਲਿਸ ਗੁਰਜੋਤ ਐਸ ਕਲੇਰ ਦੁਆਰਾ ਲਿਖਿਆ, ਗਾਇਆ ਅਤੇ ਨਿਰਦੇਸ਼ਤ ਕੀਤਾ ਗਿਆ ਹੈ।
ਇਹ ਭਾਰਤ ਦੇ ਉਨ੍ਹਾਂ ਸਾਰੇ ਸੈਨਿਕਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਦੇਸ਼ ਦੀ ਸੇਵਾ ਅਤੇ ਸਨਮਾਨ ਵਿੱਚ ਆਪਣੀਆਂ ਜਾਨਾਂ ਗਵਾਈਆਂ। ਇਹ ਗੀਤ 12 ਅਗਸਤ ਨੂੰ ਰਿਲੀਜ਼ ਕੀਤਾ ਗਿਆ ਹੈ। ਪੀਟੀਸੀ ਚੈਨਲ ਨੇ ਇਸਦਾ ਵਰਲਡਵਾਈਡ ਪ੍ਰੀਮੀਅਰ ਕੀਤਾ ਤੇ ਸਪੀਡ ਰਿਕਾਰਡਜ਼ ਅਤੇ ਟਾਈਮਜ਼ ਮਿਊਜ਼ਿਕ ਨੇ ਇਸਨੂੰ ਵਿਸ਼ਵ ਪੱਧਰ 'ਤੇ ਜਾਰੀ ਕੀਤਾ ਹੈ।
ਗੁਰਜੋਤ ਐੱਸ ਕਲੇਰ ਬਾਰੇ :-
ਗੁਰਜੋਤ ਐਸ ਕਲੇਰ ਇੱਕ ਪੁਲਿਸ ਅਫ਼ਸਰ ਹੋਣ ਦੇ ਨਾਲ ਨਾਲ ਇੱਕ ਵਧੀਆ ਲੇਖਕ, ਕਲਾਕਾਰ, ਮਾਊਂਟੇਨੀਅਰ ਅਤੇ ਇੱਕ ਪ੍ਰੇਰਕ ਸਪੀਕਰ ਵੀ ਹੈ। ਅੰਗਰੇਜ਼ੀ ਭਾਸ਼ਾ ਵਿਚ ਉਸਦੀ ਪਹਿਲੀ ਕਿਤਾਬ, “ਨਿਊ ਇੰਡੀਆ - ਦਿ ਰੀਅਲਿਟੀ ਰੀਲੋਡੇਡ”, ਜੋ ਕਿ 2018 ਵਿਚ ਪ੍ਰਕਾਸ਼ਤ ਹੋਈ, ਇਕ ਸਰਬੋਤਮ ਕਿਤਾਬ ਬਣੀ ਜਿਸਨੇ ਭਾਰੀ ਪ੍ਰਸੰਸਾ ਅਤੇ ਅਲੋਚਨਾਤਮਕ ਪ੍ਰਸਿੱਧੀ ਪ੍ਰਾਪਤ ਕੀਤੀ। ਰੁਸਕਿਨ ਬਾਂਡ, ਰਾਜਦੀਪ ਸਰਦੇਸਾਈ ਅਤੇ ਸ਼ੋਭਾ ਡੇ ਵਰਗੀਆਂ ਮਹਾਨ ਸ਼ਖਸੀਅਤਾਂ ਦੁਆਰਾ ਇਸਦੀ ਸਮੀਖਿਆ ਕੀਤੀ ਗਈ ਸੀ।
ਕਿਤਾਬ ਵਿਚ 21 ਵੀਂ ਸਦੀ ਵਿਚ ਨਵੇਂ ਭਾਰਤ ਦੀ ਆਤਮਾ ਅਤੇ ਮਾਨਸਿਕਤਾ ਸੰਬੰਧੀ ਸਮਾਜਿਕ, ਰਾਜਨੀਤਿਕ, ਸੱਭਿਆਚਾਰਕ, ਆਰਥਿਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਵ ਦੇ 40 ਮੁੱਖ ਮੁੱਦਿਆਂ ਬਾਰੇ ਦੱਸਿਆ ਗਿਆ ਹੈ।
ਗੁਰਜੋਤ ਕਲੇਰ ਡਾਕਟਰ ਮਾ-ਬਾਪ ਦੇ ਘਰ ਪੈਦਾ ਹੋਏ । ਉਸਦੇ ਸ਼ੌਂਕ 'ਚ ਪੇਸ਼ੇਵਰ ਗੋਲਫ ਖਿਡਾਰੀ , ਟ੍ਰੈਵਲਰ, ਪਹਾੜ ਚੜ੍ਹਨਾ, ਪੇਸ਼ੇਵਰ ਬਾਈਕ ਸਟੰਟ ਮੈਨ ਅਤੇ ਅਡਵੈਂਚਰ ਖੇਡਾਂ ਵਿੱਚ ਸ਼ਾਮਲ ਹੋਣਾ ਸ਼ਾਮਲ ਹੈ।ਗੁਰਜੋਤ ਨੂੰ ਉੱਤਰਾਖੰਡ, ਉੱਤਰਕਸ਼ੀ ਦੇ ਨਹਿਰੂ ਇੰਸਟੀਚਿਊਟ ਆਫ ਮਾਉਂਟਨੇਅਰਿੰਗ (ਐਨਆਈਐਮ) ਦੇ ਬੇਸਿਕ ਮਾਉਂਟਨੇਅਰਿੰਗ ਕੋਰਸ ਦੌਰਾਨ ਸਰਵਉੱਤਮ ਸਿੱਖਿਅਕ ਘੋਸ਼ਿਤ ਕੀਤਾ ਗਿਆ ਸੀ।
ਪੇਸ਼ੇ ਵਜੋਂ ਗੁਰਜੋਤ ਐਸ ਕਲੇਰ ਇਕ ਸੀਨੀਅਰ ਪੁਲਿਸ ਅਧਿਕਾਰੀ ਹਨ ਜੋ ਪੰਜਾਬ 'ਚ ਕੰਮ ਕਰ ਰਹੇ ਹਨ। ਪੁਲਿਸ ਵਿਚ ਆਉਣ ਤੋਂ ਪਹਿਲਾਂ, ਉਸਨੇ ਥੋੜ੍ਹੇ ਸਮੇਂ ਲਈ ਪੇਸ਼ੇਵਰ ਮਨੋਵਿਗਿਆਨਕ / ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਮਨੋਵਿਗਿਆਨ ਵਿਚ ਮਾਸਟਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਪੁਲਿਸ ਪ੍ਰਸ਼ਾਸਨ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ, ਉਸਨੇ ਪ੍ਰੋਫੈਸ਼ਨਲ ਕਾਉਂਸਲਿੰਗ ਅਤੇ ਸਾਈਕੋਥੈਰਾਪੀਸ, ਸਾਈਬਰ ਲਾਅਜ਼, ਜਰਨਲਿਜ਼ਮ ਦੇ ਨਾਲ-ਨਾਲ ਹਿਊਮਨ ਰਾਈਟਸ ਤੇ ਡਿਊਟੀਜ਼ ਵਿਚ ਪੋਸਟ ਗ੍ਰੈਜੂਏਟ ਡਿਪਲੋਮਾ ਵੀ ਕੀਤਾ ਹੈ। ਗੁਰਜੋਤ ਕਲੇਰ ਆਪਣੀ ਵਿਦਿਅਕ ਯਾਤਰਾ ਦੌਰਾਨ ਕਾਲਜ ਅਤੇ ਯੂਨੀਵਰਸਿਟੀ ਦਾ ਟਾਪਰ ਰਿਹਾ ਹੈ ਅਤੇ ਉਸਨੇ ਅਣਗਿਣਤ ਇਨਾਮ, ਵਿੱਦਅਕ ਪੁਰਸਕਾਰ ਅਤੇ ਵਿਦੇਸ਼ਾਂ ਵਿਚ ਅਣਗਿਣਤ ਡਿਬੇਟ, ਡੈਕਲਾਮੇਸ਼ਨ ਅਤੇ ਹੋਰ ਕਈ ਹੋਰ ਮੁਕਾਬਲੇ ਜਿੱਤੇ ਹਨ।
ਉਸਨੂੰ ਚੰਡੀਗੜ੍ਹ ਵਿਖੇ ਰੀਅਲ ਫਲੇਵਰ ਮੀਡੀਆ ਗਰੁੱਪ ਦੁਆਰਾ 2017 ਵਿੱਚ ‘ਯੂਥ ਆਈਕਨ ਆਫ ਦਿ ਯੀਅਰ’ ਦਾ ਖਿਤਾਬ ਦਿੱਤਾ ਗਿਆ ਸੀ। ਉਸਨੇ ਇੱਕ ਪ੍ਰਸਿੱਧ ਪੰਜਾਬੀ ਕਵਿਤਾ - "ਦੀਵੇ ਮੁਹੱਬਤਾਂ ਦੇ" ਵੀ ਜਾਰੀ ਕੀਤੀ ਹੈ ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਸ਼ਾਂਤੀ, ਸਦਭਾਵਨਾ ਅਤੇ ਦੋਸਤੀ ਨੂੰ ਉਤਸ਼ਾਹਤ ਕਰਨ ਦੀ ਗੱਲ ਕੀਤੀ ਗਈ ਸੀ।
ਗੁਰਜੋਤ ਐਸ ਕਲੇਰ ਦਾ ਨਵਾਂ ਗਾਣਾ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=PvD3z0uVDJ0