ਚੰਡੀਗੜ੍ਹ, 13 ਅਗਸਤ 2019: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਕ ਕਮੇਟੀ ਬਣਾਉਣ ਦੇ ਆਦੇਸ਼ ਦਿੱਤੇ ਹਨ ਜੋ ਹਰਿਆਣਾ ਪ੍ਰਬੰਧਕੀ ਟ੍ਰਿਬਿਊਨਲ ਦੀ ਵਿਵਹਾਰਕਤਾ ਅਤੇ ਕਾਰਜਸ਼ੀਲਤਾ ਬਾਰੇ ਇਕ ਰਿਪੋਰਟ ਪੇਸ਼ ਕਰੇਗੀ।
ਕਮੇਟੀ ਦੀ ਅਗਵਾਈ ਚੀਫ ਸਕੱਤਰ, ਹਰਿਆਣਾ ਸਰਕਾਰ ਕਰੇਗੀ ਅਤੇ ਇਸ ਵਿਚ ਸਬੰਧਤ ਅਧਿਕਾਰੀ, ਚੇਅਰਮੈਨ, ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ, ਪ੍ਰਧਾਨ ਅਤੇ ਆਨਰੇਰੀ ਸੈਕਟਰੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ, ਐਡਵੋਕੇਟ ਜਨਰਲ ਦੇ ਨਾਮਜ਼ਦ ਅਤੇ ਕਰਮੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ।