ਸੰਜੀਵ ਸੂਦ
ਲੁਧਿਆਣਾ, 13 ਅਗਸਤ 2019 - ਲੁਧਿਆਣਾ ਚ ਮੀਂਹ ਦੇ ਬਾਵਜੂਦ ਅੱਜ ਪੰਜਾਬ ਬੰਦ ਦਾ ਅਸਰ ਦਿਖਾਈ ਦੇ ਰਿਹਾ ਹੈ। ਰਵਿਦਾਸ ਭਾਈਚਾਰੇ ਨਾਲ ਸਬੰਧਤ ਲੋਕ ਸੜਕਾਂ ਤੇ ਉੱਤਰੇ ਤੇ ਜਲੰਧਰ ਬਾਈਪਾਸ ਨੇੜੇ ਰਸਤੇ ਰੋਕ ਲਏ। ਰਵਿਦਾਸ ਭਾਈਚਾਰੇ ਵੱਲੋਂ ਦਿੱਤੀ ਬੰਦ ਦੇ ਸੱਦੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਸ਼ਹਿਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਪੁਲਿਸ ਵੱਲੋਂ ਅੱਜ ਸਵੇਰ ਤੋਂ ਹੀ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਭਾਰੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤੈਨਾਤ ਕਰ ਦਿੱਤੇ ਗਏ। ਪੁਲਿਸ ਵੱਲੋਂ ਸਮਰਾਲਾ ਚੌਕ ਬਸਤੀ ਜੋਧੇਵਾਲ ਜਲੰਧਰ ਬਾਈਪਾਸ ਅਤੇ ਨੇੜਲੇ ਇਲਾਕਿਆਂ ਵਿਚ ਆਵਾਜਾਈ ਦੇ ਰੂਟ ਵਿਚ ਤਬਦੀਲੀ ਕੀਤੀ ਗਈ ਹੈ।
ਲੁਧਿਆਣਾ ਸ਼ਹਿਰ ਵਿਚ ਅੱਜ ਸਵੇਰ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਹਾਲ ਦੀ ਘੜੀ ਕੋਈ ਵੀ ਬਾਜ਼ਾਰ ਨਹੀਂ ਖੁੱਲ੍ਹਾ ਸੀ, ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਖ਼ੁਦ ਪੁਲਿਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ ਕਰ ਰਹੇ ਹਨ।
ਦੇਖੋ ਵੀਡੀੳ:-
https://www.youtube.com/watch?v=JHPt5qHpfws&feature=youtu.be