ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 13 ਅਗਸਤ 2019 : ਦਿੱਲੀ ਵਿਖੇ ਡੀਡੀਏ ਵੱਲੋਂ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਮੰਦਰ ਨੂੰ ਤੋੜਨ ਤੋਂ ਬਾਅਦ ਰਵਿਦਾਸ ਭਾਈਚਾਰੇ ਵਿਚ ਪੈਦਾ ਹੋਏ ਰੋਸ ਨੂੰ ਦੇਖਦੇ ਹੋਏ ਅੱਜ ਪੰਜਾਬ ਪੂਰਨ ਬੰਦ ਦਾ ਸਮਰਥਨ ਅੰਮ੍ਰਿਤਸਰ ਵੇਖਣ ਨੂੰ ਮਿਲਿਆ।
ਅੰਮ੍ਰਿਤਸਰ ਦੇ ਮੇਨ ਬਾਜ਼ਾਰ ਹਾਲ ਬਾਜ਼ਾਰ, ਘੰਟਾ ਘਰ, ਭੰਡਾਰੀ ਪੁੱਲ, ਹਾਲ ਗੇਟ ਆਦਿ ਵੱਡੀਆਂ ਮਾਰਕੀਟਾਂ ਪੂਰਨ ਤੌਰ ਤੇ ਬੰਦ ਰਹੀਆਂ। ਅੱਜ ਸਵੇਰ ਤੋਂ ਹੀ ਅੰਮ੍ਰਿਤਸਰ ਸ਼ਹਿਰ 'ਚ ਆਵਾਜਾਈ ਬੇਹੱਦ ਘੱਟ ਸੀ ਜਿਸਦੇ ਮੱਦੇਨਜ਼ਰ ਅੱਜ ਸ਼ਹਿਰ 'ਚ ਪੂਰੀ ਤਰ੍ਹਾਂ ਬੰਦ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਅੰਮ੍ਰਿਤਸਰ ਸ਼ਹਿਰ 'ਚ ਰਵਿਦਾਸ ਭਾਈਚਾਰੇ ਵੱਲੋਂ ਥਾਂ ਥਾਂ ਤੇ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਇਸ ਬੰਦ 'ਤੇ ਚਲਦਿਆਂ ਅੱਜ ਰਵਿਦਾਸ ਭਾਈਚਾਰੇ ਵੱਲੋਂ ਅੰਮ੍ਰਿਤਸਰ ਹਾਈਵੇਅ ਨੂੰ ਵੀ ਪੂਰਨ ਤੌਰ ਤੇ ਬੰਦ ਕਰਨ ਲਈ ਧਰਨਾ ਲਾਇਆ ਗਿਆ।