ਏਜੰਸੀ
ਨਵੀਂ ਦਿੱਲੀ, 13 ਅਗਸਤ 2019 - ਲੰਘੀ 10 ਅਗਸਤ ਨੂੰ ਦਿੱਲੀ ਦੇ ਵਸੰਤ ਕੁੰਜ ਖੇਤਰ ਵਿਚ 'ਚ ਉਜ਼ਬੇਕਿਸਤਾਨ ਦੀ ਲੜਕੀ ਨਾਲ ਇਕ ਕਾਰ ਵਿਚ ਤਿੰਨ ਵਿਅਕਤੀਆਂ ਵੱਲੋਂ ਰੇਪ ਕੀਤਾ ਗਿਆ। ਲੜਕੀ ਦੋ ਮਹੀਨੇ ਪਹਿਲਾਂ ਭਾਰਤ ਆਈ ਸੀ।
31 ਸਾਲਾ ਵਿਦੇਸ਼ੀ ਲੜਕੀ ਵੱਲੋਂ ਇਕ ਮੁਲਜ਼ਮ ਨੂੰ ਪਹਿਚਾਨਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ, ਅਤੇ ਇਹ ਵੀ ਕਿਹਾ ਕਿ ਫਿਲਹਾਲ ਮੁਲਜ਼ਮ ਫਰਾਰ ਹਨ।