ਸੰਜੀਵ ਸੂਦ
ਲੁਧਿਆਣਾ, 13 ਅਗਸਤ 2019 - ਰਵਿਦਾਸ ਸਮਾਜ ਦੁਆਰਾ ਪੰਜਾਬ ਬੰਦ ਦਾ ਅਸਰ ਜਿਥੇ ਸੜਕਾਂ ਆਦਿ 'ਤੇ ਪਿਆ ਉਥੇ ਹੀ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲਿਆ। ਅੰਮ੍ਰਿਤਸਰ ਜਲੰਧਰ ਤੋਂ ਜੰਮੂ ਤਵੀ ਨੂੰ ਜਾਣ ਵਾਲੀਆਂ ਰੇਲਾਂ 4 ਘੰਟਿਆਂ ਤੋਂ ਸਟੇਸ਼ਨ 'ਤੇ ਖੜ੍ਹੀਆਂ ਨਜ਼ਰ ਆਈਆਂ। ਕਿਉਂਕਿ ਜਲੰਧਰ ਦੇ ਕੋਲ ਪਿੰਡ 'ਚ ਰਵਿਦਾਸ ਭਾਈਚਾਰੇ ਵੱਲੋਂ ਧਰਨਾ ਦਿੱਤਾ ਗਿਆ ਸੀ। ਜਿਸ ਕਰਕੇ ਰੇਲਾਂ ਨੂੰ ਕੈਂਸਲ ਕਰ ਦਿੱਤਾ ਗਿਆ। ਦਿੱਲੀ ਅੰਮ੍ਰਿਤਸਰ ਸ਼ਤਾਬਦੀ ਨੂੰ ਵੀ ਰੱਦ ਕਰ ਦਿੱਤਾ ਗਿਆ ਅਤੇ ਨੰਗਲ ਡੈਮ ਰੇਲ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
ਇਸ ਸਬੰਧ 'ਚ ਜਦੋਂ ਯਾਤਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ । ਉਨ੍ਹਾਂ ਦੱਸਿਆ ਕਿ ਉਹ ਪਿਛਲੇ 4 ਘੰਟੇ ਤੋਂ ਸਟੇਸ਼ਨ 'ਤੇ ਹੀ ਹਨ ਅਤੇ ਕਾਫੀ ਰੇਲਾਂ ਦੇਰੀ ਨਾਲ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਮੰਗ ਕਹੈ ਕਿ ਜਦੋਂ ਕੋਈ ਵੀ ਧਰਨਾ ਲੱਗਿਆ ਹੁੰਦਾ ਹੈ ਤਾਂ ਆਵਾਜਾਈ 'ਚ ਕਿਸੇ ਤਰ੍ਹਾਂ ਦੀ ਵੀ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ।