← ਪਿਛੇ ਪਰਤੋ
ਚੰਡੀਗੜ੍ਹ, 13 ਅਗਸਤ 2019 - ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜਾਂ ਨੇ ਇੱਕ ਮੀਟਿੰਗ ਦੌਰਾਨ ਫੈਸਲਾ ਲਿਆ ਹੈ ਕਿ ਜੇ ਵਕੀਲ ਆਪਣੀ ਹੜਤਾਲ ਵਾਪਿਸ ਲੈ ਕੇ ਆਪਣੇ ਕੰਮ ਕਾਜ 'ਤੇ ਵਾਪਿਸ ਨਹੀਂ ਆਉਂਦੇ ਤਾਂ ਉਨ੍ਹਾਂ ਵੱਲੋਂ ਦਾਇਰ ਕੀਤੇ ਕੇਸ, ਜਿਨ੍ਹਾਂ ਦੀ ਆਦਾਲਤ 'ਚ ਸੁਣਵਾਈ ਚੱਲ ਰਹੀ ਹੈ, ਵਕੀਲਾਂ ਦੀ ਗੈਰਹਾਜਰੀ ਪਾਏ ਜਾਣ 'ਤੇ ਇਨ੍ਹਾਂ ਕੇਸਾਂ ਨੂੰ ਖਾਰਿਜ ਕਰ ਦਿੱਤਾ ਜਾਵੇਗਾ। ਵਕੀਲਾਂ ਦੀ ਹੜਤਾਲ ਕਾਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕੰਮਕਾਜ 'ਚ ਵਿਘਨ ਪੈ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਵਕੀਲਾਂ ਨੇ ਇੱਕ ਵੱਖਰੀ ਹਰਿਆਣਾ ਪ੍ਰਸ਼ਾਸਨਿਕ ਟ੍ਰਬਿਊਨਲ ਬਣਾਉਣ ਦੇ ਖਿਲਾਫ਼ ਹੜਤਾਲ ਕੀਤੀ ਹੋਈ ਹੈ। ਇਸ ਦੌਰਾਨ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਦੇ ਚੋਟੀ ਦੇ ਅਧਿਕਾਰੀਆਂ ਨੂੰ ਇਸ ਮਾਮਲੇ 'ਚ ਤਲਬ ਕੀਤਾ ਹੈ।
Total Responses : 936