← ਪਿਛੇ ਪਰਤੋ
ਲੁਧਿਆਣਾ, 13 ਅਗਸਤ 2019 - ਲੋਕ ਵਿਰਾਸਤ ਅਕਾਡਮੀ ਵੱਲੋਂ ਜੀ ਜੀ ਐੱਨ ਖ਼ਾਲਸਾ ਕਾਲਿਜ ਸਿਵਿਲ ਲਾਈਨਜ਼, ਲੁਧਿਆਣਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਾਲਿਜ ਦੇ ਸੈਮੀਨਾਰ ਹਾਲ ਵਿੱਚ 1947 ਚ ਦੇਸ਼ ਆਜ਼ਾਦ ਹੋਣ ਮੌਕੇ ਉਜਾੜੇ ਦੌਰਾਨ ਕਤਲ ਕੀਤੇ ਦਸ ਲੱਖ ਨਿਰਦੋਸ਼ ਪੰਜਾਬੀਆਂ ਦੀ ਯਾਦ ਵਿੱਚ 14 ਅਗਸਤ ਸਵੇਰੇ 11 ਵਜੇ ਹੋਣ ਵਾਲਾ ਕਵੀ ਦਰਬਾਰ ਹਾਲਾਤ ਨੂੰ ਧਿਆਨ ਚ ਰੱਖਦਿਆਂ ਮੁਲਤਵੀ ਕੀਤਾ ਜਾ ਰਿਹਾ ਹੈ। ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਜੀ ਜੀ ਐੱਨ ਖ਼ਾਲਸਾ ਕਾਲਿਜ ਦੇ ਕਾਲਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਮੁਤਾਬਕ ਇਸ ਕਵੀ ਦਰਬਾਰ ਵਿੱਚ ਪੰਜਾਬੀ ਹਿੰਦੀ ਤੇ ਉਰਦੂ ਦੇ ਪਰਮੁੱਖ ਕਵੀਆਂ ਨੇ ਭਾਗ ਲੈਣਾ ਸੀ। ਉਨ੍ਹਾਂ ਕਿਹਾ ਕਿ ਇਸ ਮੌਕੇ ਵਿਸ਼ਵ ਭਰ ਚ ਵੱਸਦੇ ਪੰਜਾਬੀਆਂ ਨੂੰ 15 ਅਗਸਤ ਸਵੇਰੇ ਵੰਡ ਦੌਰਾਨ ਮਾਰੇ ਗਏ ਬੇਦੋਸ਼ੇ ਪੰਜਾਬੀਆਂ ਨੂੰ ਸਰਬ ਧਰਮ ਅਰਦਾਸ ਰਾਹੀਂ ਜ਼ਰੂਰ ਚੇਤੇ ਕਰਨ।
Total Responses : 189