← ਪਿਛੇ ਪਰਤੋ
ਨਵੀਂ ਦਿੱਲੀ, 13 ਅਗਸਤ 2019 - ਸੀਬੀਐੱਸਈ ਬੋਰਡ ਨੇ ਐੱਸ.ਸੀ ਅਤੇ ਐੱਸ.ਟੀ ਜਾਤੀਆਂ ਦੇ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ 10ਵੀ ਅਤੇ 12ਵੀਂ ਕਲਾਸ ਦੇ ਪੇਪਰਾਂ ਦੀਆਂ ਫੀਸਾਂ ਦੇ ਵਾਧੇ ਦੇ ਫੈਸਲੇ ਨੂੰ ਵਾਪਿਸ ਲੈ ਲਿਆ ਹੈ। ਸੀਬੀਐੱਸਈ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਐੱਸ.ਸੀ ਅਤੇ ਐੱਸ.ਟੀ ਵਿਦਿਆਰਥੀਆਂ ਤੋਂ ਹੁਣ ਪਹਿਲਾਂ ਵਾਂਗ ਹੀ ਪੇਪਰ ਫੀਸ ਦੇ ਤੌਰ 'ਤੇ 50 ਰੁਪਏ ਲਏ ਜਾਣਗੇ। ਜਦੋਂ ਕਿ ਬਾਕੀ ਦਾ ਪੈਸਾ ਦਿੱਲੀ ਸਰਕਾਰ ਵੱਲੋਂ ਭਰਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਸੀਬੀਐੱਸਈ ਨੇ ਬੋਰਡ ਦੀ ਪੇਪਰ ਫੀਸ 'ਚ 24 ਗੁਣਾ ਵਾਧਾ ਕਰ ਦਿੱਤਾ ਸੀ। ਜਿਸ ਤਹਿਤ ਐੱਸ.ਸੀ ਅਤੇ ਐੱਸ.ਟੀ ਵਿਦਿਆਰਥੀਆਂ ਲਈ ਇਹ ਫੀਸ 50 ਰੁਪਏ ਤੋਂ ਵਧਾ ਕੇ 1200 ਰੁਪਏ ਕਰ ਦਿੱਤੀ ਗਈ ਸੀ।
Total Responses : 936