← ਪਿਛੇ ਪਰਤੋ
ਚੰਡੀਗੜ੍ਹ, 13 ਅਗਸਤ , 2019 : ਪੰਜਾਬ 'ਚ ਜਨਰਲ ਵਰਗ ਦੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਚੰਗੀ ਖ਼ਬਰ ਹੈ। ਰਾਜ ਸਰਕਾਰ ਨੇ ਜਨਰਲ ਵਰਗਾਂ ਦੇ ਗ਼ਰੀਬ ਲੋਕਾਂ ਨੂੰ ਸਰਕਾਰੀ ਨੌਕਰੀ 'ਚ 10 ਫ਼ੀਸਦੀ ਰਾਖਵਾਂਕਰਨ ਦੇਣ ਦੇ ਮੋਦੀ ਸਰਕਾਰ ਦੇ ਫ਼ੈਸਲੇ ਨੂੰ ਲਾਗੂ ਕਰਨ ਲਈ ਰੋਸਟਰ ਦੇ ਨੁਕਤਿਆਂ ਵਿੱਚ ਲੋੜੀਂਦੀ ਤਬਦੀਲੀ ਕਰ ਲਈ ਹੈ। ਰਾਜ ਸਰਕਾਰ ਵੱਲੋਂ ਮਈ ਮਹੀਨੇ ਵਿਚ ਜਾਰੀ ਗਸ਼ਤੀ-ਪੱਤਰ ਨੂੰ ਲਾਗੂ ਕਰਨ ਲਈ ਪ੍ਰਸੋਨਲ ਵਿਭਾਗ ਨੇ ਸਰਕਾਰੀ ਨੌਕਰੀਆਂ ਭਾਵ ਸਿੱਧੀ ਭਰਤੀ ਲਈ ਤੈਅ ਰਿਜ਼ਰਵੇਸ਼ਨ ਰੋਸਟਰ ਵਿੱਚ ਤਰਮੀਮ ਕਰਦਿਆਂ, ਉਸ ਰੋਸਟਰ ਵਿੱਚ ਜਨਰਲ ਵਰਗ ਦੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਰਿਜ਼ਰਵੇਸ਼ਨ ਦਾ ਲਾਭ ਦੇਣ ਸਬੰਧੀ ਨਵਾਂ ਹੁਕਮ 'ਤੇ ਰੋਸਟਰ ਜਾਰੀ ਕਰ ਦਿੱਤੇ ਹਨ। ਸਮੂਹ ਵਿਭਾਗਾਂ ਨੂੰ ਭਵਿੱਖ ਵਿੱਚ ਸਿੱਧੀ ਭਰਤੀ ਇਸ ਨਵੇਂ ਰੋਸਟਰ ਅਨੁਸਾਰ ਕਰਨ ਦੇ ਹੁਕਮ ਦਿੱਤੇ ਗਏ ਹਨ। ਸੋਧਿਆ ਰੋਸਟਰ ਅਤੇ ਤਾਜ਼ਾ ਹੁਕਮ ਦੀ ਕਾਪੀ ਇਸ ਪ੍ਰਕਾਰ ਹੈ :
Total Responses : 260